ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/207

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਸ਼ਰਮ ਨਾਲ ਇੰਨੀ ਲਾਲ ਲਾਲ ਹੋ ਗਈ ਕਿ ਅੱਖਾਂ ਵਿੱਚ ਅੱਥਰੂ ਡਲ ਡਲ ਕਰਨ ਲੱਗ ਪਏ ਤੇ ਆਪਣੇ ਤਕੜੇ ਤੇ ਕੜੇ ਹੱਥ ਨਾਲ ਝਟਕਾ ਦੇ ਕੇ ਉਹਦੀ ਬਾਂਹ ਪਰੇ ਸੁਟੀ । ਨਿਖਲੀਊਧਵ ਨੇ ਉਹਨੂੰ ਛੱਡ ਦਿੱਤਾ ਪਰ ਝਟ ਦੇ ਝਟ ਲਈ ਉਹਦੇ ਦਿਲ ਨੂੰ ਸਿਰਫ ਪਰੇਸ਼ਾਨੀ ਹੋਈ, ਸ਼ਰਮ ਆਈ ਪਰ ਆਪਣੇ ਆਪ ਥੀਂ ਵੀ ਉਕਤਾ ਗਇਆ । ਉਹਨੂੰ ਇਸ ਵੇਲੇ ਵੀ ਆਪਣੇ ਅੰਦਰ ਦੀ ਅਗਵਾਨੀ ਮੰਨਣੀ ਚਾਹੀਦੀ ਸੀ ਤੇ ਥੋੜੇ ਚਿਰ ਵਿੱਚ ਹੀ ਉਹਨੂੰ ਪਤਾ ਲੱਗ ਜਾਣਾ ਜਰੂਰੀ ਸੀ ਕਿ ਇਹ ਮੰਦਾ ਤੇ ਸ਼ਰਮ ਉਹਨੂੰ ਅੰਦਰ ਦਿਆਂ ਚੰਗਿਆਂ ਵਲਵਲਿਆਂ ਦੀ ਮਾਨੋ ਮੰਗ ਆਈ ਸੀ ਕਿ ਸਾਨੂੰ ਘੁੱਟ ਨਾਂਹ, ਸਾਨੂੰ ਖੁੱਲਾ ਛੱਡ । ਪਰ ਉਸ ਇਹ ਸਮਝਿਆ ਕਿ ਇਹ ਉਹਦਾ ਅਭਨੱਕਪਣਾ ਹੈ ਕਿ ਉਹ ਮੌਕਾ ਸਾਂਭ ਨਹੀਂ ਸੱਕਿਆ। ਉਹਨੂੰ ਬਸ ਉਹੋ ਕੁਛ ਕਰ ਲੈਣਾ ਚਾਹੀਦਾ ਸੀ ਜੋ ਅੱਗੇ ਪਿੱਛੇ ਦੇ ਲੋਕੀ , ਕਰ ਬਹਿੰਦੇ ਹਨ । ਫਿਰ ਉਹਦੇ ਮਗਰ ਦੌੜਿਆ ਉਹਨੂੰ ਫੜ ਕੇ ਉਹਦੀ ਗਰਦਨ ਤੇ ਇਕ ਚੁੰਮੀ ਦਿੱਤੀ ।

ਇਸ ਚੁੰਮੀ ਤੇ ਉਸ ਲਾਈਲਕ ਦੀ ਝਾੜੀ ਪਿੱਛੇ ਦਿੱਤੀ ਅਬੋਝ ਚੁੰਮੀ ਵਿੱਚ ਬੜਾ ਫਰਕ ਸੀ ਤੇ ਉਹ ਈਸਟਰ ਦੇ ਪਿਆਰ ਜੋ ਗਿਰਜੇ ਵਿੱਚ ਉਹਨੂੰ ਦਿੱਤੇ ਸਨ, ਉਨ੍ਹਾਂ ਵਿੱਚ ਤੇ ਇਸ ਚੁੰਮੀ ਵਿੱਚ ਵੀ ਬੜਾ ਫਰਕ ਸੀ ਇਹ ਹੌਲਨਾਕ, ਖਤਰਨਾਕ ਚੁੰਮੀ ਸੀ ਤੇ ਕਾਤੂਸ਼ਾ ਨੂੰ ਵੀ ਇਹ ਗੱਲ ਸੁਝ ਚੁੱਕੀ ਸੀ ।

"ਓਖ ! ਤੂੰ ਕੀ ਕਰਨ ਡਿਹਾ ਹੈਂ ?" ਉਹ ਚੀਕ ਉੱਠੀ ਤੇ ਐਸੇ ਦਰਦਨਾਕ ਆਵਾਜ਼ ਵਿੱਚ ਬੋਲੀ ਜਿਵੇਂ ਨਿਖਲੀ-

੧੭੩