ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਓਹ ਠੀਕ ਅਸਮਾਨੀ ਗਇਆ, ਨਿਖਲੀਊਧਵ ਨੇ ਓਹਨੂੰ ਪਿਆਰ ਦੇ ਕੇ ਕਹਿਆ । ਫਿਰ ਓਸ ਕਾਤੂਸ਼ਾ ਵਲ ਵੇਖਿਆ। ਓਹਦਾ ਮੂੰਹ ਸ਼ਰਮ ਨਾਲ ਗੁਲਾਬ ਹੋ ਗਇਆ, ਤੇ ਹੋਰ ਨੇੜੇ ਆਈ । "ਈਸਾ ਅਸਮਾਨੀ ਗਇਆ, ਦਮਿਤ੍ਰੀਈਵਾਨਿਚ !"

"ਓਹ ਠੀਕ ਚੜ੍ਹ ਗਇਆ," ਨਿਖਲੀਊਧਵ ਨੇ ਉੱਤਰ ਦਿੱਤਾ, ਉਨ੍ਹਾਂ ਆਪੇ ਵਿੱਚ ਦੋ ਵਾਰੀ ਪਿਆਰ ਲਿੱਤੇ ਦਿੱਤੇ। ਇਸ ਸੋਚ ਵਿੱਚ ਸਨ ਕਿ ਤੀਜੀ ਵੇਰੀ ਮੁੜ ਪਿਆਰ ਲਵੀਏ, ਦੇਵੀਏ ਕਿ ਨਾਂਹ, ਤੇ ਉਨ੍ਹਾਂ ਫੈਸਲਾ ਕੀਤਾ ਕਿ ਜ਼ਰੂਰ, ਸੋ ਤੀਸਰੀ ਵਾਰੀ ਉਨ੍ਹਾਂ ਪਿਆਰ ਲਿੱਤਾ ਦਿੱਤਾ ਤੇ ਮੁਸਕਰਾਏ ।

"ਤੂੰ ਪਾਦਰੀ ਦੇ ਨਹੀਂ ਜਾਣਾ ?" ਨਿਖਲੀਊਧਵ ਨੇ ਪੁੱਛਿਆ ।

"ਨਹੀਂ———ਅਸੀਂ ਇੱਥੇ ਰਤਾਕੂ ਬਹਾਂਗੇ ਦਮਿਤ੍ਰੀਈਵਾਨਿਚ !" ਕਾਤੂਸ਼ਾ ਨੇ ਕੁਛ ਹਿੰਮਤ ਕਰਕੇ ਕਹਿਆ, ਜਿਵੇਂ ਓਸ ਕੋਈ ਖੁਸ਼ੀ ਦਾ ਕੰਮ ਕਰ ਲਇਆ ਹੈ, ਓਹਦੀ ਸਾਰੀ ਛਾਤੀ ਉੱਪਰ ਉੱਠੀ ਤੇ ਓਸ ਇਕ ਲੰਮਾ ਸਾਹ ਲਇਆ । ਤੇ ਓਹ ਭਗਤੀ ਭਰੀ ਨਦਰ ਨਾਲ, ਕੰਵਾਰੀ ਪਵਿਤ੍ਰਤਾ ਨਾਲ, ਪਿਆਰ ਨਾਲ, ਓਹਦੇ ਚਿਹਰੇ ਵਲ ਆਪਣੀਆਂ ਉਨ੍ਹਾਂ ਪਿਆਰੀਆਂ ਮੰਦ ਮੰਦ ਭੈਂਗ ਮਾਰਦੀਆਂ ਅੱਖਾਂ ਨਾਲ ਵੇਖਣ ਲੱਗ ਗਈ ।

ਮਰਦ ਤੀਮੀਂ ਦੇ ਆਪੇ ਵਿੱਚ ਪਏ ਪਿਆਰ ਦੀ ਕੋਈ

੧੬੮