ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਓਸ ਜਿਮੀਂਦਾਰ ਦੀ ਵਹੁਟੀ ਦੇ ਐਨ ਪਿਛੇ ਖੜੀਆਂ ਸਨ,———ਮੈਤਰੀਨਾ ਪਾਵਲੋਵਨਾ ਆਪਣੀ ਲਾਈਲਕ ਰੰਗ ਦੀ ਪੋਸ਼ਾਕ ਵਿਚ, ਉੱਪਰ ਸੰਜਾਫ ਵਾਲੀ ਸ਼ਾਲ ਸੁਟੀ ਹੋਈ ਤੇ ਨਾਲ ਓਹਦੇ ਕਾਤੂਸ਼ਾ ਆਪਣੇ ਦੁਧ ਚਿਟੇ ਬਸਤਰ ਪਾਏ, ਓਹ ਛੁੰਗੀ ਹੋਈ ਕਮੀਜ਼, ਤੇ ਨੀਲੇ ਰੰਗ ਦਾ ਗਲ-ਦੁਪੱਟਾ ਤੇ ਕਾਲੇ ਕੇਸਾਂ ਵਿਚ ਸੁਰਖ ਫ਼ੀਤਾ ।

ਸਭ ਕੁਛ ਓਥੇ ਮੇਲੇ ਦੀਆਂ ਰੰਗ ਰਲੀਆਂ ਦੇ ਸੁਹਜ ਵਿਚ ਸੀ, ਸਭ ਤੋਂ ਸਾਵਧਾਨ, ਖੁਸ਼ ਤੇ ਸੋਹਣੇ,——ਪਾਦਰੀ ਆਪਣੇ ਗੋਟੇ ਕਿਨਾਰੀ ਵਾਲੇ ਕਪੜੇ ਤੇ ਸੋਨੇ ਦੀਆਂ ਸਲੀਬਾਂ ਵਿਚ, ਕੀ ਵਡਾ ਪਾਦਰੀ, ਕੀ ਕਲਰਕ ਚਾਂਦੀ ਤੇ ਸੋਨੇ ਦੇ ਚਿਟੇ ਚੋਗਿਆਂ ਵਿਚ, ਕੀ ਘਰੋਗੀ ਰਾਗੀ ਵਧੀਆ ਫੜਕਦੇ ਲਿਬਾਸਾਂ ਵਿਚ ਜਿਨ੍ਹਾਂ ਤੇਲ ਨਾਲ ਆਪਣੀ ਕੰਘੀ ਪੱਟੀ, ਸੰਵਾਰੀ ਹੋਈ ਸੀ, ਤੇ ਕੀ ਉਨ੍ਹਾਂ ਦੀ ਚਲੰਤ, ਛੁੱਟੀ ਦੇ ਦਿਨ ਦੀ ਖੁਸ਼ੀ ਨਾਲ ਭਰੇ ਭਜਨਾਂ ਦੀ ਘਨਘੋਰ; ਇਉਂ ਦਿਸਦਾ ਸੀ ਕਿ ਨਾਚ ਦਾ ਕੋਈ ਚਲੰਤ ਰਾਗ ਹੋ ਰਹਿਆ ਹੈ, ਤੇ ਕੀ ਲਗਾਤਾਰ ਪਾਦਰੀ ਦਾ ਲੋਕਾਂ ਨੂੰ ਅਸੀਸਾਂ ਦੇਈ ਜਾਣ ਦਾ ਤਮਾਸ਼ਾ ਤੇ ਮੁੜ ਮੁੜ ਸੰਗਤ ਦਾ ਬੋਲਣਾ,——"ਈਸਾ ਅਸਮਾਨ ਚੜਿਆ", "ਮਸੀਹ ਅਸਮਾਨੀ ਚੜਿਆ" - ਸਬ ਕੁਛ ਸੁੰਦਰ ਸੀ, ਪਰ, ਹਬ ਕਿਸੇ ਥੀਂ ਸੋਹਣੀ ਕਾਤੂਸ਼ਾ ਲਗ ਰਹੀ ਸੀ, ਆਪਣੇ ਚਿੱਟੇ ਬਸਤਰਾਂ ਵਿਚ, ਓਸ ਨੀਲੇ ਗਲ-ਦੁਪੱਟੇ ਵਿਚ ਤੇ ਓਸ ਲਾਲ ਫੀਤੇ ਦੀ ਸੁਹਜ ਵਿੱਚ ਤੇ ਭਗਤੀ ਦੀ ਆਈ ਖੁਸ਼ੀ ਨਾਲ ਉਹਦੇ ਨੈਨ ਨੂਰਾਨੀ ਹੋ ਰਹੇ ਸਨ ।

ਨਿਖਲੀਊਧਵ ਜਾਣਦਾ ਸੀ, ਕਿ ਬਿਨਾਂ ਓਸ ਵਲ੧੬੨