ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੀ ਆਪਣੇ ਮਥਿਆਂ ਦੇ ਮਾਲਾਂ ਨੂੰ ਲਾਉਂਦੀਆਂ ਸਨ, ਕਦੀ ਮੋਢਿਆਂ ਤੇ, ਕੁਦੀ ਢਿੱਡ ਤੇ, ਕੁਛ ਮੂੰਹ ਵਿਚ ਪੜ੍ਹਦੀਆਂ ਜਾਂਦੀਆਂ ਸਨ ਤੇ ਮੱਥਾ ਟੇਕਦੀਆਂ ਜਾਂਦੀਆਂ ਸਨ । ਬੱਚੇ ਵੱਡਿਆਂ ਦੀ ਰੀਸੋ ਰੀਸੀ ਬੜੀ ਸੰਜੀਦਗੀ ਨਾਲ ਦੁਆ ਮੰਗਣ ਬਹਿ ਜਾਂਦੇ ਸਨ ਤੇ ਇਉਂ ਓਹ ਇਸ ਖਿਆਲ ਵਿਚ ਕਰਦੇ ਸਨ ਕਿ ਉਨ੍ਹਾਂ ਦੇ ਇਸ ਚੰਗੇ ਕੰਮ ਨੂੰ ਵਡੇ ਪਿਛੇ ਖੜੇ ਦੇਖ ਰਹੇ ਹਨ । ਓਹ ਸੋਨੇ ਦੀਆਂ ਗਿਲਟੀ ਅਲਮਾਰੀਆਂ ਜਿਨ੍ਹਾਂ ਵਿੱਚ ਮੂਰਤੀਆਂ ਸਥਾਪਤ ਕੀਤੀਆਂ ਸਜ ਰਹੀਆਂ ਸਨ ਚਮਕ ਚਮਕ ਕਰ ਰਹੀਆਂ ਸਨ, ਉਨ੍ਹਾਂ ਦੇ ਦਵਾਲੇ ਉੱਚੇ ਬੱਤੀਦਾਨਾਂ ਵਿਚ ਬਲਦੀਆਂ ਬੱਤੀਆਂ ਜਗ ਮਗ ਕਰ ਰਹੀਆਂ ਸਨ, ਬੱਤੀਦਾਨਾਂ ਉੱਪਰ ਵੀ ਸੋਹਣੀਆਂ ਸੋਨੇ ਦੀਆਂ ਵੇਲਾਂ ਸਨ ।

ਛਤ ਵਾਲਾ ਝਾੜ ਫਾਨੂਸ ਬੱਤੀਆਂ ਨਾਲ ਭਰਿਆ ਹੋਇਆ ਸੀ ਤੇ ਕੀਰਤਨ ਕਰਨ ਵਾਲੀ ਮੰਡਲੀ ਥੀਂ ਬੜੀਆਂ ਖੁਸ਼ ਭਰੀਆਂ ਧ੍ਵਨੀਆਂ ਗੂੰਜਾਰ ਕਰ ਰਹੀਆਂ ਸਨ। ਗਾਣ ਵਾਲੇ ਘਰੋਗੀ ਹੀ ਸਨ । ਕਰਖਤ ਮੋਟੇ ਸੰਘਾਂ ਦੀਆਂ ਅਤੇ ਬਾਰੀਕ ਸੁਰ ਲੜਕਿਆਂ ਦੀਆਂ ਆਵਾਜ਼ਾਂ ਮਿਲਵੀਆਂ ਆ ਰਹੀਆਂ ਸਨ।

ਨਿਖਲੀਊਧਵ ਇਕੱਠ ਦੇ ਅੱਗੇ ਚਲਾ ਗਇਆ। ਗਿਰਜੇ ਦੇ ਵਿਚਕਾਹੇ ਥਾਂ ਅਮੀਰ ਰਈਸ ਖੜੇ ਸਨ : ———ਇਕ ਜਿਮੀਂਦਾਰ ਮਾਲਕ, ਵਹੁਟੀ ਪੁਤ ਸਮੇਤ (ਲੜਕਾ ਮਲਾਹ ਜਹਾਜ਼ਰਾਨ ਦੇ ਸੂਟ ਵਿਚ ਸੀ), ਪੋਲਿਸ ਦਾ ਅਫਸਰ, ਤਾਰ ਬਾਬੂ, ਲੰਮੇ ਲੰਮੇ ਬੂਟ ਪਾਏ ਹੋਏ ਇਕ ਸੌਦਾਗਰ, ਤ ਇਕ ਤਮਗਾ ਲਟਕਾਇਆ ਹੋਇਆ ਗਰਾਂ ਦਾ ਨੰਬਰਦਾਰ੧੬੧