ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੰਨੀਆਂ ਉੱਪਰ ਦੀ ਲਪੇਟੀਆਂ ਹੋਈਆਂ ਸਨ । (ਰੂਸ ਵਿਚ ਜਰਾਬਾਂ ਦੀ ਥਾਂ ਕਿਸਾਨ ਲੋਕ ਇਹ ਚਿੱਟੀਆਂ ਟਾਕੀਆਂ ਪਿੰਨੀਆਂ ਨੂੰ ਬੰਨ੍ਹ ਲੈਂਦੇ ਹਨ); ਤੇ ਜਵਾਨ ਗਭਰੂਆਂ ਨੇ ਨਵੇਂ ਕਪੜੇ ਦੇ ਕੋਟ ਪਾਏ ਹੋਏ ਸਨ, ਅਰ ਸਾਰੇ ਆਪਣੇ ਲੋਕਾਂ ਦਵਾਲੇ ਸ਼ੋਖ ਰੰਗ ਦੀਆਂ ਪੇਟੀਆਂ ਕੱਸੀਆਂ, ਤੇ ਲੰਮੇ ਬੂਟ ਪਾਏ, ਖੜੇ ਸਨ ।

ਖਬੇ ਪਾਸੇ ਜਵਾਨ ਜਨਾਨੀਆਂ ਤੇ ਕੁੜੀਆਂ, ਲਾਲ ਰੇਸ਼ਮੀ ਰੁਮਾਲ ਸਿਰਾਂ ਤੇ ਬੰਨ੍ਹੀ, ਕਾਲੀ ਪਲੱਸ਼ ਦੇ ਬਾਹਾਂ ਬਿਨਾਂ ਜੈਕਟ ਪਾਈ, ਲਾਲ ਸੁਰਖ਼ ਕਮੀਜਾਂ ਦੀਆਂ ਬਾਹਾਂ ਕੱਢੀ, ਸੋਹਣੀਆਂ ਰੰਗੀਨ ਸਾਵੀਆਂ, ਨੀਲੀਆਂ ਤੇ ਲਾਲ ਘੱਘਰੀਆਂ ਪਾਈ ਖੜੀਆਂ ਸਨ । ਉਨ੍ਹਾਂ ਦੇ ਪਿਛੇ ਬੁਢੀਆਂ ਜਨਾਨੀਆਂ ਘੱਟ ਸ਼ੋਖ ਕਪੜੇ ਪਾਈ ਸਜ ਰਹੀਆਂ ਸਨ । ਇਨ੍ਹਾਂ ਨੇ ਆਪਣੇ ਸਿਰਾਂ ਤੇ ਚਿੱਟੇ ਰੋਮਾਲ ਬੰਨੇ ਹੋਏ ਸਨ, ਘਰ ਦੇ ਉਣੇ ਕੋਟ ਗਲ ਸਨ, ਤੇ ਪੁਰਾਣੀ ਕਿਸਮ ਦੀਆਂ ਕਾਲੇ ਘਰ ਦੇ ਉਣੇ ਕਪੜੇ ਦੀਆਂ ਘੱਘਰੀਆਂ ਤੇੜ, ਪੈਰਾਂ ਵਿਚ ਜੁੱਤੀਆਂ । ਇਸ ਇਕੱਠ ਦੇ ਵਿੱਚ ਚੰਗੇ ਚੰਗੇ ਕਪੜੇ ਪਾਏ ਬੱਚੇ ਆ ਜਾ ਰਹੇ ਸਨ ।

ਮਰਦਾਂ ਨੇ ਸਲੀਬ ਦੀ ਨਿਸ਼ਾਨੀ ਆਪਣੇ ਉੱਪਰ ਵਾਹਕੇ ਮੱਥਾ ਟੇਕਿਆ ਤੇ ਫਿਰ ਆਪਣੇ ਸਿਰ ਉੱਪਰ ਚੱਕੇ ਤੇ ਆਪਣੇ ਕੇਸਾਂ ਨੂੰ ਛੱਡ ਪਿੱਛੇ ਸੁਟਿਆ ।

ਜਨਾਨੀਆਂ ਖਾਸ ਕਰ ਬੁਢੀਆਂ ਨੇ ਆਪਣੀਆਂ ਅੱਖਾਂ ਮੂਰਤੀ ਵਿਚ ਜਿੱਦੇ ਦਵਾਲੇ ਬੱਤੀਆਂ ਜਗ ਮਗ ਰਹੀਆਂ ਸਨ ਗਡੀਆਂ ਹੋਈਆਂ ਸਨ । ਉਹ ਸਲੀਬ ਦਾ ਨਿਸ਼ਾਨ ਆਪਣੇ ਉੱਪਰ ਕਰਦੀਆਂ ਜਾਂਦੀਆਂ ਸਨ ਤੇ ਆਪਣੀਆਂ ਜੁੜੀਆਂ੧੬੦