ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/189

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਮਕਾਮ ਤੇ ਜਾ ਮਿਲਣਾ ਸੀ, ਨੂੰ ਤਾਰ ਦੇ ਦਿੱਤੀ ਕਿ ਉਹ ਇਸ ਨੂੰ ਇੱਥੇ ਫੁਫੀਆਂ ਦੇ ਮਕਾਨ ਤੇ ਆਣ ਕੇ ਮਿਲੇ।

ਕਾਤੂਸ਼ਾ ਨੂੰ ਵੇਖਦਿਆਂ ਸਾਰ ਉਸ ਲਈ ਉਹਦੀ ਛਾਤੀ ਵਿਚ ਮੁੜ ਉਹੋ ਭਾਵ ਤੇ ਪਿਆਰ ਜਾਗੇ ਜਿਹੜੇ ਉਨ੍ਹਾਂ ਪਹਿਲੇ ਦਿਨਾਂ ਵਿਚ ਕਦੀ ਉਪਜੇ ਸਨ । ਮੁੜ ਜਿਵੇਂ ਤਦੋਂ ਉਹਦੇ ਚਿੱਟੇ ਅਪਰੇਨ ਨੂੰ ਬਿਨਾਂ ਅੰਦਰ ਹੀ ਅੰਦਰ ਪਿਆਰ ਵਿੱਚ ਘੁਲ ਜਾਣ ਦੇ ਨਹੀਂ ਸੀ ਦੇਖ ਸਕਦਾ, ਬਿਨਾਂ ਇਕ ਗੁਦਗੁਦਾਂਦੀ ਖੁਸ਼ੀ ਦੇ ਉਹ ਨਹੀਂ ਸੀ ਸੁਣ ਸਕਦਾ, ਕੀ ਉਹਦੇ ਕਦਮਾਂ ਦੀ ਆਹਟ, ਕੀ ਉਹਦਾ ਬੋਲ, ਉਹਦਾ ਹਾਸਾ, ਬਿਨਾਂ ਇਕ ਨਾਜ਼ਕ ਪਿਆਰ ਦੀ ਹਾਲਤ ਤੇ ਉਹਦੀਆਂ ਕਾਲੀਆਂ ਸੋਹਣੀਆਂ ਅੱਖਾਂ ਵੱਲ ਨਹੀਂ ਸੀ ਤੱਕ ਸਕਦਾ, ਖਾਸ ਕਰ ਜਦ ਉਹ ਮੁਸਕਰਾਂਦੀ ਸੀ, ਤੇ ਇਨ੍ਹਾਂ ਸਾਰੀਆਂ ਗੱਲਾਂ ਥੀਂ ਵਧ ਜਦ ਉਹ ਮਿਲਦੇ ਸਨ, ਉਹਦਾ ਸ਼ਰਮਾਂ ਨਾਲ ਗੁਲਾਬ ਗੁਲਾਬ ਹੋ ਜਾਂਦਾ ਮੂੰਹ ਇਹ ਬਿਨਾਂ ਇਕ ਘਬਰਾਹਟ ਦੇ ਨਹੀਂ ਸੀ ਤਕ ਸਕਦਾ । ਹੁਣ ਅਨੁਭਵ ਕਰਦਾ ਸੀ ਕਿ ਉਹਦੇ ਇਸ਼ਕ ਵਿਚ ਫਸਿਆ ਹੈ, ਪਰ ਅਗੇ ਵਾਂਗ ਨਹੀਂ ਜਦ ਉਸ ਲਈ ਇਹੋ ਪਿਆਰ ਤੇ ਇਸ਼ਕ ਦੀ ਖਿੱਚ ਇਕ ਰੱਬੀ ਭੇਤ ਦੀ ਸ਼ਕਲ ਵਿਚ ਪ੍ਰਤੀਤ ਹੁੰਦੀ ਸੀ, ਤੇ ਤਦੋਂ ਉਹ ਆਪਣੇ ਆਪ ਨੂੰ ਨਹੀਂ ਸੀ ਕਹਿਣ ਜੋਗਾ ਕਿ ਉਹ ਉਹਨੂੰ ਪਿਆਰਦਾ ਹੈ ਜਦ ਉਹਨੂੰ ਪ੍ਰੇਰਨਾ ਹੁੰਦੀ ਸੀ ਕਿ ਆਦਮੀ ਪਿਆਰ ਬਸ ਇਕੋ ਵੇਰੀ ਕਰ ਸਕਦਾ ਹੈ । ਹੁਣ ਤਾਂ ਉਹਨੂੰ ਗਿਆਨ ਸੀ ਕਿ ਇਹ ਖਿੱਚ ਕਾਤੂਸ਼ਾ ਵੱਲ ਉਹਦਾ ਪਿਆਰ ਹੈ ਤੇ ਇਹ ਜਾਣਨ ਕਰ ਕੇ ਉਹ ਹੱਥੋਂ ਖੁਸ਼ੀ ਸੀ ਤੇ ਨਾਲੇ ਹੀ ਉਹਨੂੰ ਏਵੇਂ ਮਾੜਾ ਜੇਹਾ੧੫੫