ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਂਦੀ ਦੇ ਢਕਣੇ ਵਾਲੀਆਂ ਕੋਈ ਇਕ ਹੋਰ ਬੋਤਲਾਂ ਤੇ ਹਰ ਤਰਾਂ ਦੇ ਨ੍ਹਾਣ ਧੋਣ ਦੇ ਸਾਮਾਨਾਂ ਨਾਲ ਤੁੰਨਿਆ ਪਇਆ ਸੀ ।

"ਮੇਹਰਬਾਨੀ ਕਰਕੇ ਇਨ੍ਹਾਂ ਚੀਜ਼ਾਂ ਦੇ ਭੇਜਣ ਲਈ ਮੇਰੀਆਂ ਫੁਫੀਆਂ ਨੂੰ ਮੇਰਾ ਧੰਨਵਾਦ ਪਹੁੰਚਾਦੇਣਾ, "ਨਿਖਲੀਊਧਵ ਨੇ ਕਾਤੂਸ਼ਾ ਨੂੰ ਮੁਖ਼ਾਤਿਬ ਕਰ ਕੇ ਕਹਿਆ———ਉਸ ਨਾਲ ਗੱਲ ਕਰਦਿਆਂ, ਉਸੀ ਪੁਰਾਣੀ ਤਰਾਂ ਆਪਣਾ ਦਿਲ ਉਮਾਹ ਨਾਲ ਭਰ ਕੇ ਉਹਨੂੰ ਆਪਣੇ ਰੂਹ ਦੀ ਕੋਮਲਤਾ ਮੁੜ ਦੱਸਣ ਦੀ ਕੀਤੀ, ਉਹਦੇ ਇਹ ਲਫਜ਼ ਸੁਣਕੇ ਉਹ ਜਰਾ ਮੁਸਕਰਾਈ ਤੇ ਤੁਰ ਗਈ । ਫੁਫੀਆਂ ਨੇ ਜਿਹੜੀਆਂ ਸਦਾ ਉਹਨੂੰ ਬੜਾ ਨਰਮ ਤੇ ਮਿੱਠਾ ਪਿਆਰ ਕਰਦੀਆਂ ਸਨ । ਐਦਕੀ ਅੱਗੇ ਥੀਂ ਵਧ ਸਤਕਾਰ ਤੇ ਲਾਡ ਮੁਰਾਦ ਕੀਤੀ । ਦਮਿਤਰੀ ਮੈਦਾਨ ਜੰਗ ਵਿੱਚ ਜਾ ਰਹਿਆ ਸੀ, ਜਿੱਥੇ ਉਨ੍ਹਾਂ ਨੂੰ ਭੈ ਲੱਗ ਰਹਿਆਂ ਸੀ ਕਿ ਮਤੇ ਉਹ ਜ਼ਖ਼ਮੀ ਹੋ ਜਾਏ ਯਾ ਮਾਰਿਆ ਹੀ ਜਾਏ, ਇਸ ਕਰਕੇ ਉਨ੍ਹਾਂ ਦੇ ਦਿਲ ਹੋਰ ਵੀ ਉਸ ਲਈ ਹਲੂਲ ਹੋ ਰਹੇ ਸਨ ।

ਨਿਖਲੀਊਧਵ ਆਇਆ ਤਾਂ ਇਸ ਇਰਾਦੇ ਨਾਲ ਸੀ ਕਿ ਉਨ੍ਹਾਂ ਪਾਸ ਮਮੇਂ ਇਕ ਦਿਨ ਤੇ ਇਕ ਰਾਤ ਰਵ੍ਹੇਗਾ, ਪਰ ਜਦ ਕਾਤੂਸ਼ਾ ਨੂੰ ਉਸ ਵੇਖਿਆ, ਉਹਨੇ ਫੁਫੀਆਂ ਦੇ ਇਸ ਕਹਿਣ ਨੂੰ ਕਿ ਈਸਟਰ ਉਨ੍ਹਾਂ ਪਾਸ ਹੀ ਰਵ੍ਹੇ, ਮਨ ਲਇਆ ਤੇ ਆਪਣੇ ਮਿਤ੍ਰ ਸਾਥੀ ਸ਼ੋਨਬੋਖ, ਜਿਸਨੂੰ ਉਸ ਉਡੀਸਾ੧੫੪