ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/184

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਨਹੀਂ ਸੀ ਖੜੀ, ਸਿਰਫ ਤਿਖੋਨ, ਮਰਦ ਨੌਕਰ, ਆਪਣਾ ਐਪਰਨਪਾਈ, ਸਾਫ ਸੀ ਕਿ ਉਹ ਵੀ ਸਫਾਈਆਂ ਕਰਦਾ ਆਇਆ ਹੈ, ਪੋਰਚ ਵਿੱਚ ਆਇਆ । ਉਹਦੀ ਫੁਫੀ ਸੋਫਿਆ ਈਵਾਨੋਵਨਾ ਸਿਰਫ ਉਹਨੂੰ ਅੰਦਰ ਦੇ ਪਾਸੇ ਦੇ ਕਮਰੇ ਵਿੱਚ ਮਿਲੀ, ਉਸ ਰੇਸ਼ਮੀ ਕਪੜੇ ਪਾਏ ਹੋਇ ਸਨ ਤੇ ਟੋਪੀ ਸਿਰ ਤੇ ਸਜਾਈ ਹੋਈ ਸੀ । "ਵਾਹ ਜੀ ਵਾਹ ! ਤੂੰ ਕਿੰਨਾ ਚੰਗਾ ਹੈਂ, ਤੂੰ ਆ ਗਇਆ ਹੈਂ !" ਭੱਤਰੀਏ ਨੂੰ ਪਿਆਰ ਦੇ ਕੇ ਸੋਫੀਆ ਈਵਾਨੋਵਨਾ ਨੇ ਕਹਿਆ, "ਮੇਰੀ ਕੁਛ ਵਲ ਨਹੀਂ, ਉਹ ਗਿਰਜੇ ਜਾਕੇ ਆਕੇ ਥੱਕ ਗਈ ਹੈ, ਅਸੀ ਸਾਰੇ ਸਤਸੰਗ ਵਿੱਚ ਰੱਬ ਨਾਲ ਮਿਲਣ ਗਏ ਹੋਏ ਸਾਂ।"

"ਫੁਫੀ ਸੋਫੀਆ ! ਰੱਬ ਨਾਲ ਮਿਲਨ* ਦੀ ਮੁਬਾਰਖਾਂ!" ਨੂੰ ਨਿਖਲੀਊਧਵ ਨੇ ਇਹ ਕਹਿਕੇ ਫੁਫ਼ੀ ਦੇ ਹੱਥ ਉੱਪਰ ਪਿਆਰ ਦਿੱਤਾ "ਉਹ ! ਮੈਂ ਮਾਫ਼ੀ ਮੰਗਦਾ ਹਾਂ ਮੈਂ ਆਪਣੇ ਛੋ ਨਾਲ ਆਪ ਨੂੰ ਵੀ ਭਿਗੋ ਦਿੱਤਾ ਹੈ ।"

ਤੂੰ ਆਪਣੇ ਕਮਰੇ ਵਿੱਚ ਛੇਤੀ ਜਾ, ਤੂੰ ਤਾਂ ਗੜੁਚਿਆ ਹੋਇਆ ਹੈਂ, ਆਹ ! ਮਾਂ ਸਦਕੇ ! ਤੈਨੂੰ ਤਾਂ ਮੁਛਾਂ ਆਣ ਫੁਟੀਆਂ

*ਰੱਬ ਨਾਲ ਮਿਲਨ ਅਰਥਾਤ Communion, ਰੂਸ ਵਿਚ ਇਸ ਦਿਨ ਜੋ ਗਰਜੇ ਵਿੱਚ ਜਾ ਆਕੇ ਮਿਲਦਾ ਸੀ ਇਕ ਦੂਜੇ ਨੂੰ ਮੁਬਾਰਖਾਂ ਦਿੰਦੇ ਸਨ ।

੧੫੦