ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/183

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਤੂਸ਼ਾ ਨੂੰ ਮੁੜ ਇਕ ਵੇਰੀ ਮਿਲਣ ਨੂੰ ਜਿਹਦੀ ਯਾਦ ਸਦਾ ਉਸ ਲਈ ਖੁਸ਼ਗਵਾਰ ਸੀ।

ਮਾਰਚ ਦੇ ਆਖ਼ਰ, ਈਸਟਰ ਦੇ ਦਿਨਾਂ ਵਿੱਚ, ਗੁਡ ਫਰਾਈਡੇ ਵਾਲੇ ਦਿਨ, ਜਦ ਕੋਰਾ ਪੈਣ ਲੱਗ ਪਇਆ ਸੀ, ਉਹ ਉੱਥੇ ਪਹੁੰਚਾ । ਮੀਂਹ ਮੋਹਲੇ ਧਾਰ ਵੱਸ ਰਹਿਆ ਸੀ, ਘਰ ਆਉਂਦਿਆਂ ਉਹ ਖੂਬ ਗੜੁੱਚ ਹੋਇਆ।ਉਹਦਾ ਕੋਈ ਕੱਪੜਾ ਸੁੱਕਾ ਨ ਰਹਿਆ ਤੇ ਉਹਨੂੰ ਬੜੀ ਠੰਡ ਲਗ ਰਹੀ ਸੀ, ਪਰ ਤਾਂ ਵੀ ਬੜਾ ਖੁਸ਼ਖੁਸ਼ਾ ਤੇ ਤਕੜਾ । "ਕੀ ਉਹ ਕੁੜੀ ਹਾਲੇ ਤੱਕ ਇਨ੍ਹਾਂ ਪਾਸ ਹੀ ਹੋਵੇਗੀ?" ——ਸੋਚਦਾ ਆਇਆ ਸੀ, ਜਿਵੇਂ ਉਹ ਬਰਫਬੱਘੀ ਨੂੰ ਚਲਾਉਂਦਾ ਉਸ ਆਪਣੇ ਪੁਰਾਣੇ ਫੈਸ਼ਨ ਦੇ ਬਣੇ ਵਿਹੜੇ ਵਿੱਚ ਪਹੁਤਾ ਜਿਹਦੇ ਚਾਰੇ ਪਾਸੇ ਇਕ ਨੀਵੀਂ ਜੇਹੀ ਇਕ ਇੱਟੀ ਕੰਧ ਉਸਾਰੀ ਹੋਈ ਸੀ, ਤੇ ਜਿਸ ਵੱਲੇ ਅਹਾਤੇ ਦੇ ਅੰਦਰ ਛੱਤ ਥੀਂ ਲਾਹ ਕੇ ਬਰਫ ਹੁਣੇ ਹੀ ਤਲੇ ਵਗਾਈ ਹੋਈ ਸੀ ।

ਉਹ ਆਸ ਧਾਰੀ ਆਇਆ ਸੀ ਕਿ ਜਦ ਵੀ ਬਰਫ-ਬੱਘੀ ਦੀ ਘੰਟੀ ਦੀ ਆਵਾਜ਼ ਸੁਣੇਗੀ, ਕਾਤੂਸ਼ਾ ਉਹਨੂੰ ਮਿਲਣ ਬਾਹਰ ਆ ਜਾਏਗੀ, ਪਰ ਕਾਤੂਸ਼ਾ ਨਹੀਂ ਸੀ ਆਈ । ਇਕ ਲਾਂਭੇ ਦਰਵਾਜ਼ੇ ਥੀਂ ਦੋ ਔਰਤਾਂ ਨੰਗੇ ਪੈਰ ਨਿਕਲੀਆਂ ਜਿਨ੍ਹਾਂ ਆਪਣੀਆਂ ਘੱਘਰੀਆਂ ਉੱਪਰ ਛੁੰਗੀਆਂ ਹੋਈਆਂ ਸਨ, ਤੇ ਉਨ੍ਹਾਂ ਦੇ ਹੱਥਾਂ ਵਿੱਚ ਟੀਨ ਜੇਹੇ ਫੜੇ ਸਨ । ਮਲੂਮ ਹੁੰਦਾ ਸੀ ਫਰਸ਼ ਨੂੰ ਹੁਣੇ ਹੀ ਧੋ ਪੂੰਝ ਕੇ ਨਿਕਲੀਆਂ ਹਨ । ਆਹਤੇ ਵਿੱਚ ਕਾਤੂਸ਼ਾ ਨਹੀਂ ਸੀ ਆਈ, ਤੇ ਸਾਹਮਣੇ ਅੰਦਰ ਵੜਨ ਵਾਲੇ ਬੂਹੇ ਵਿੱਚ੧੪੯