ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੋੜਿਆਂ ਨੂੰ ਸਿਖਾਣ ਵਾਲੇ ਵੀ ਹੋਰ, ਖਿਲਾਣ ਪਿਲਾਣ ਵਾਲੇ ਵੀ ਹੋਰ । ਤੇ ਓਥੇ ਪ੍ਰੇਟ ਤੇ ਆਪਣੇ ਜੇਹੇ ਨਕੰਮੇ ਅਮੀਰ ਜ਼ਾਦਿਆਂ ਨਾਲ ਕੰਮ ਕੀ ਕਰਨਾ, ਬੱਸ ਜਾਂ ਨੰਗੀ ਤਲਵਾਰ ਨੂੰ ਕੱਢ ਘੁਮਾਣਾ ਚਮਕਾਣਾ, ਯਾ ਬੰਦੂਕਾਂ ਦੀ ਵਾੜ ਦਾਗ ਦੇਣੀ, ਤੇ ਦੱਸਣਾ ਕਿ ਬੰਦੂਕਾਂ ਇਓਂ ਚਲਾਈ ਦੀਆਂ ਹਨ । ਸਵਾਏ ਇਸ ਨਿਕੰਮੇ ਕੰਮ ਦੇ ਓਹਦਾ ਹੋਰ ਕੋਈ ਕੰਮ ਨਹੀਂ ਸੀ, ਪਰ ਫਿਰ ਵੀ ਉੱਚੇ ਤਬਕੇ ਦੇ ਅਫਸਰ, ਵੱਡੀ ਅਮਰ ਰਈਸੀ ਸੋਸੈਟੀ ਦੇ ਰੁਕਨ, ਕੀ ਜਵਾਨ, ਕੀ ਬੁੱਢੇ, ਸ਼ਾਹਨਸ਼ਾਹ ਜ਼ਾਰ ਤੇ ਓਹਦੇ ਦਿਵਾਲੇ ਦੇ ਨਜ਼ੀਕੀ ਝੋਲ ਚੁੱਕ, ਨ ਸਿਰਫ ਓਹਦੇ ਇਹੋ ਜੇਹੇ ਕੰਮਾਂ ਨੂੰ ਮਨਜੂਰ ਨਜ਼ਰ ਕਰਦੇ ਸਨ, ਬਲਕਿ ਉਹ ਬੜੀ ਸ਼ਲਾਘਾ ਕਰਦੇ ਸਨ । ਉਹਨੂੰ ਫੁਲਾਂਦੇ ਸਨ, ਉਹਦਾ ਸ਼ੁਕਰੀਆ ਕਰਦੇ ਸਨ ਤੇ ਕਹਿੰਦੇ ਸਨ, ਵਾਹ ਭਾਈ ਵਾਹ !

ਤੇ ਇਸ ਥੀਂ ਵਧ ਹੋਰ ਕੋਈ ਨੇਕੀ ਦਾ ਕੰਮ ਓਥੇ ਉਸ ਸੁਸੈਟੀ ਵਿੱਚ ਗਿਣਨ ਜੋਗ ਸੀ ਤਦ ਸੀ ਚੰਗਾ ਚੋਖਾ ਖਾਣਾ, ਖਾਸ ਕਰ , ਸ਼ਰਾਬ ਪੀਣਾ, ਅਫਸਰਾਂ ਦੀਆਂ ਕਲੱਬਾਂ, ਰੈਸਟਰਾਂਟਾਂ ਵਿੱਚ ਜਾਕੇ ਦੌਲਤ ਨੂੰ ਵਿਅਰਥ ਬਰਬਾਦ ਕਰਨਾ——ਉਹ ਦੌਲਤ ਜਿਹੜੀ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ, ਕਿਹੜੇ ਅਣਡਿੱਠੇ ਪਾਸੋਂ ਛਣ ਛਣ ਆ ਡਿੱਗਦੀ ਹੈ । ਫਿਰ ਥੀਏਟਰਾਂ, ਨਾਚਾਂ, ਜ਼ਨਾਨੀਆਂ ਦਾ ਚਸਕਾ, ਭੋਗ ਬਿਲਾਸ ਆਦਿ, ਤੇ ਮੁੜ ਤਲਵਾਰਾਂ ਉਲਾਰਦੇ ਲੋਕਾਂ ਨੂੰ ਕੁੱਟਦੇ ਘੋੜਿਆਂ ਤੇ ਧੂਤਿਆਂ ਵਾਂਗ ਚੜ੍ਹੀ ਫਿਰਨਾ, ਤੇ ਮੁੜ ਓਹੋ ਹੀ ਚੱਕਰ, ਦੌਲਤ ਨੂੰ ਅਜ਼ਾਂਈ ਵੰਞਾਉਣ ਦਾ ਭੁਸ——ਸ਼ਰਾਬ, ਤਾਸ਼ ਤੇ ਔਰਤਾਂ !!

ਇਸ ਤਰ੍ਹਾਂ ਤਾਂ ਜੀਵਨ ਫੌਜੀ ਆਦਮੀਆਂ ਨੂੰ ਉਨ੍ਹਾਂ ਦੇ੧੪੬