ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਦਾਰਥ ਨਾਲ ਉਨ੍ਹਾਂ ਨੂੰ ਪਕੜ ਨਹੀਂ ਸੀ । ਜੋ ਕੁਝ ਆਪਣੇ ਕੋਲ ਹੋਣਾ ਖੁੱਲਾ ਵੰਡਣਾ। ਘਰ ਦੇ ਦਰਵਾਜ਼ੇ ਸਿਆਲ ਹੁਨਾਲ ਖੁਲੇ ਰਹਿੰਦੇ ਸਨ । ਕਿਸੀ ਬਕਸ ਨੂੰ ਜੰਦਰਾ ਮਾਰਨਾ ‘ਚੋਰ ਮਨ ਦੀ ਆਦਤ' ਕਹਿਆ ਕਰਦੇ ਸਨ । ਜਿਸਨੂੰ ਜੋ ਚੀਜ਼ ਲੋੜ ਹੈ ਲੈ ਜਾਵੇ । ਆਪਦੇ ਘਰ ਮਹਿਮਾਨ ਦੇਵਤੇ ਸਾਮਾਨ ਹੁੰਦਾ ਸੀ । ਕਿਸੀ ਨਾਲ ਮਤ ਭੇਦ ਵੀ ਹੁੰਦਾ ਤਦ ਵੀ ਮਹਿਮਾਨ ਦੀ ਹੈਸੀਅਤ ਵਿਚ ਉਸਦੀ ਆਦਰ ਵਿਚ ਕੋਈ ਫਰਕ ਨਾ ਪੈਂਦਾ । ਆਪ ਦੇ ਮੇਜ਼ ਉਪਰ ਹਰ ਮਜ਼ਬ ਵਾਲੇ ਖਾਣਾ ਖਾਂਦੇ । ਏਕਤਾ ਦਾ ਐਸਾ ਪ੍ਰਭਾਵ ਹੁੰਦਾ ਸੀ ਕਿ ਧਰਮੀ ਕਾਯਸਥ ਲੋਕ ਵੀ ਅਪਨਾ ਭਰਮ ਉਨ੍ਹਾਂ ਦੇ ਮੇਜ਼ ਉਪਰ ਛੋੜ ਦੇਂਦੇ ਸਨ ।
ਪੂਰਨ ਸਿੰਘ ਜਦ ਕਦੀ ਬਾਹਰ ਜਾਂਦੇ ਤੇ ਜੇ ਕਿਸੀ ਗਰੀਬ ਨੇ ਇਨ੍ਹਾਂ ਦੇ ਦਿਲ ਨੂੰ ਹਿਲਾਇਆ ਤਦ ਕਦੀ ਤਾਂ ਅਪਨਾ ਕੋਟ ਉਤਾਰ ਦੇ ਦਿਤਾ, ਕਦੀ ਬੂਟ ਕਦੀ ਧੁੱਸਾ ਇਤਾਦੀ । ਗਰੀਬ ਨੂੰ ਗਲੋਂ ਲਾਣ ਲਈ ਐਸਾ ਨ ਕਰਦੇ । ਉਸਨੂੰ ਜੱਫੀ ਪਾ ਆਪਣੇ ਹਿਰਦੇ ਦਾ ਪਿਆਰ ਵੰਡ, ਉਸਨੂੰ ਉੱਚਾ ਕਰਦੇ ।

ਵਿਆਹ ਤੋਂ ਮਗਰੋਂ ਪੂਰਨ ਸਿੰਘ ਦਾ ਧੰਨ-ਉਪਜਾਉ ਕੰਮ ਜਾਪਾਨ ਵਿਚ ਪ੍ਰਾਪਤ ਕੀਤੀ ਕੈਮਿਸਟਰੀ ਨਾਲ ਸੰਬੰਧਤ ਰਿਹਾ । ਵਿਕਟੋਰੀਆ ਡਾਏਮੰਡ ਜੁਬਲੀ ਹਿੰਦੂ ਟੈਕਨੀਕਲ ਇਨਸਟੀਟਯੂਟ ਲਾਹੌਰ ਵਿਚ ਪ੍ਰਿੰਸੀਪਲ ਹੋਏ (ਅਗਸਤ ੧੯੦੪ ਈ: ਤੋਂ ਨਵੰਬਰ ੧੯੦੬ ਈ: ਤਕ); ਡੋਈ ਵਾਲੇ ਵਿਚ ਸਾਬਨ ਦਾ ਛੋਟਾ ਜਿਹਾ ਕਾਰਖਾਨਾ ਖੋਲਿਆ (ਨਵੰਬਰ ੧੯੦੬ ਈ: ਤੋਂ ਮਾਰਚ ੧੯੦੭ ਈ: ਤਕ), ਫੌਰੈਸਟ