ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਥੀਂ ਵੱਡੇ ਅਫਸਰਾਂ ਦੀ ਸਦੀਵੀ ਵਫ਼ਾਦਾਰੀ ਤੇ ਅੰਦਰ ਥੀਂ ਤਾਬੇਦਾਰੀ ਕਰਨੀ ਪੈਂਦੀ ਹੈ ।

ਪਰ ਜਦ ਇਸ ਆਮ ਇਨਸਾਨੀ ਫਿਤਰਿਤ ਦੀ ਗਿਰਾਵਟ ਨਾਲ, ਜਿਹੜੀ ਫੌਜੀ ਨੌਕਰੀ ਦੇ ਉਹਦੇ ਨਾਲ ਲੱਗਦੀਆਂ ਨਕਲੀ ਇੱਜ਼ਤਾਂ ਤੇ ਅਬਰੂਆਂ——ਤਮਗ਼ੇ ਵਰਦੀਆਂ ਝੰਡਿਆਂ ਆਦਿ ਦੀਆਂ ਇੱਜ਼ਤਾਂ——ਥੀਂ ਹੁੰਦੀ ਹੈ, ਨਾਲੇ ਫੌਜੀ ਜੀਵਨ ਨੂੰ ਦਿੱਤੀ ਹੋਈ ਖੁਦਮੁਖ਼ਤਾਰੀ ਥੀਂ ਹੁੰਦੀ ਹੈ——ਜੋ ਚਾਹੁਣ ਕਰਨ, ਲੋਕਾਂ ਨੂੰ ਮਾਰਨ, ਕੁੱਟਣ, ਸਤਾਣ ਆਦਿ, ਦੂਜੀ ਗਿਰਾਵਟ ਵੀ ਆਣ ਮਿਲਦੀ ਹੈ, ਜਿਹੜੀ ਰਈਸੀ ਠਾਠ ਤੇ ਅਮੀਰੀ ਆਪਣੇ ਪਿੱਛੇ ਪਿੱਛੇ ਲਿਆਉਂਦੀ ਹੈ, ਤੇ ਸ਼ਹਿਨਸ਼ਾਹੀ ਟੱਬਰ ਨਾਲ ਨਜ਼ੀਕੀ ਵਾਕਫ਼ੀਅਤ ਤੇ ਬੇ ਤਕੱਲਫ਼ੀ ਪੈਦਾ ਕਰ ਦਿੰਦੀ ਹੈ (ਜਿਸ ਤਰ੍ਹਾਂ ਗਾਰਡਾਂ ਦੇ ਚੁਣੀ ਰਜਮਿੰਟ ਵਿੱਚ ਬੜੇ ਬੜੇ ਰਈਸੀ ਘਰਾਣਿਆਂ ਦੇ ਅਮੀਰ ਪੁਤਰ ਹੁੰਦੇ ਹਨ) ਤੇ ਇਉਂ ਦੁਵੱਲੀਓਂ ਦੂਣੀ ਗਿਰਾਵਟ ਹੋ ਕੇ ਆਖ਼ਰ ਕਮੀਨਾਪਨ ਤੇ ਖ਼ੁਦਗਰਜ਼ੀ ਦਾ ਇਕ ਪਾਗਲਪਨ ਹੋ ਨਿਬੜਦੀ ਹੈ । ਤੇ ਇਹ ਖੁਦਗਰਜ਼ੀ ਦਾ ਪਾਗਲਪਨ ਨਿਖਲੀਊਧਵ ਦੇ ਸਿਰ ਤੇ ਤਦ ਦਾ ਸਵਾਰ ਸੀ ਜਦ ਦਾ ਉਹ ਫੌਜ ਵਿੱਚ ਭਰਤੀ ਹੋਇਆ ਸੀ, ਤੇ ਆਪਣੇ ਨਾਲ ਵਾਲੇ ਸਾਥੀਆਂ ਨਾਲ ਉਨ੍ਹਾਂ ਵਾਂਗੂ ਰਹਿਣ ਬਹਿਣ ਲੱਗ ਪਇਆ ਸੀ । ਦਿਨ ਗੁਜਾਰਨ ਲਈ ਉਹਨੂੰ ਉੱਕਾ ਕੋਈ ਕੰਮ ਨਹੀਂ ਸੀ । ਬਸ ਵਧੀਆ, ਚੰਗੀਆਂ ਸੀਤੀਆਂ ਵਰਦੀਆਂ ਨੂੰ ਜਿਨ੍ਹਾਂ ਨੂੰ ਦੂਜੇ ਬੰਦੇ ਨੌਕਰ ਇਸਤ੍ਰੀ ਕਰ, ਬੁਰਸ਼ ਕਰ, ਬਟਨ ਚਮਕਾ ਕੇ ਅੱਗੇ ਧਰ ਦਿੰਦੇ ਸਨ, ਪਾਣਾ ਲਟਕਾਣਾ । ਤੇ ਇਕ ਸੋਹਣੇ ਘੋੜੇ ਉੱਪਰ ਚੜ੍ਹ ਜਾਣਾ ਪ੍ਰੇਟ ਨੂੰ, ਘੋੜਾ ਵੀ ਉਹ ਜਿਹਦੀ ਟਹਿਲ ਦੂਜੇ ਲੋਕਾਂ ਨੇ ਉਸ ਲਈ ਕਰ ਦੇਣੀ ।੧੪੫