ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨਾ ਆਲੇ ਦੁਆਲੇ ਦੇ ਲਕੀ ਠੀਕ ਸਮਝਦੇ ਸਨ । ਓਸ ਆਪਣੇ ਅੰਦਰ ਦੀ ਆਵਾਜ਼ ਨੂੰ ਖੂਬ ਘੁਟ ਦਿੱਤਾ ਜਿਹੜੀ ਉਹਨੂੰ ਕਿਸੀ ਹੋਰ ਵੱਖਰੇ ਰਾਹ ਤੇ ਟੋਰਨਾ ਚਾਹੁੰਦੀ ਸੀ । ਇਹ ਆਦਤਾਂ ਤਦ ਥੀਂ ਸ਼ੁਰੂ ਹੋ ਗਈਆਂ ਸਨ ਜਦ ਥੀਂ ਉਹ ਸੇਂਟ ਪੀਟਰਜ਼ਬਰਗ ਪਹੁਤਾ ਤੇ ਜਦ ਉਹ ਫੌਜ ਵਿੱਚ ਭਰਤੀ ਹੋਇਆ ਤਦ ਇਹੋ ਉਹਦੀਆਂ ਸਭ ਆਦਤਾਂ ਪੂਰੇ ਜੋਬਨ ਵਿੱਚ ਸਨ ।

ਫੌਜੀ ਜ਼ਿੰਦਗੀ ਆਮ ਤੌਰ ਤੇ ਆਦਮੀ ਦੇ ਬੱਚੇ ਨੂੰ ਰਸਾਤਲ ਵੱਲ ਲੈ ਜਾਂਦੀ ਹੈ । ਉਹਦਾ ਰੂਹ ਕਮੀਨਾ ਹੋ ਜਾਂਦਾ ਹੈ । ਗੱਲ ਕੀ ਹੁੰਦੀ ਹੈ ਕਿ ਉੱਥੇ ਉਨ੍ਹਾਂ ਨੂੰ ਉੱਕਾ ਹੀ ਨਿਕੰਮਾ ਰਹਿਣ ਦੀ ਜ਼ਿੰਦਗੀ ਦੀਆਂ ਹਾਲਤਾਂ ਮਿਲਦੀਆਂ ਹਨ। ਉੱਥੇ ਉਨ੍ਹਾਂ ਲਈ ਫ਼ਾਇਦੇਮੰਦ ਯਾ ਅਕਲ ਵਧਾਉਣ ਦੇ ਕੰਮਾਂ ਦਾ ਉੱਕਾ ਅਭਾਵ ਹੁੰਦਾ ਹੈ ਤੇ ਉਹ ਜ਼ਿੰਦਗੀ ਉਨ੍ਹਾਂ ਨੂੰ ਇਨਸਾਨੀ ਦਰਦਾਂ ਤੇ ਫਰਜ਼ਾਂ ਦੇ ਕਿਸੀ ਤਰਾਂ ਨਿਬਾਹੁਣ ਥੀਂ ਉੱਕਾ ਛੁਟਕਾਰਾ ਦਿਵਾ ਦਿੰਦੀ ਹੈ । ਇਨਸਾਨੀਅਤ ਥੀਂ ਦੂਰ ਹੋ ਜਾਂਦੇ ਹਨ । ਇਨਸਾਨੀਅਤ ਦੇ ਧਰਮਾਂ ਦੀ ਥਾਂ ਇਕ ਬਨਾਵਟੀ ਨਵੀਂ ਘੜੀ ਘੜਾਈ ਅਕਲ ਸਿਖਾਈ ਜਾਂਦੀ ਹੈ ਤੇ ਉਸੇ ਨਿੱਕੇ ਦਾਇਰੇ ਵਿੱਚ ਉਨ੍ਹਾਂ ਨੂੰ ਰਿਝਾਈ ਲਗਾਈ ਰੱਖਦੇ ਹਨ । ਰਜਮਿੰਟ ਦੀ ਅਬਰੂ, ਵਰਦੀ ਦਾ ਖਿਆਲ, ਵਰਦੀ ਦੀ ਲਾਜ ਤੇ ਝੰਡੇ ਦੀ ਲਾਜ ਆਦਿ । ਇਕ ਪਾਸੇ ਤਾਂ ਉਨ੍ਹਾਂ ਨੂੰ ਕੁਲ ਮੁਲਖੀਏ ਉੱਪਰ ਖੁਦਮੁਖ਼ਤਾਰ ਇਖਤਿਆਰ ਦਿੱਤਾ ਜਾਂਦਾ ਹੈ ਪਰ ਨਾਲ ਲੱਗਦੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਐਸੀਆਂ ਔਕੜਾਂ ਤੇ ਉਲਝਣਾਂ ਵਿੱਚ ਪਾ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ੧੪੪