ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਨੇ ਆਪਣਾ ਯਤਨ ਤੇ ਜੰਗ ਜਾਰੀ ਰੱਖਿਆ, ਸਭ ਕੁਛ, ਜਦ ਤਕ ਉਸ ਨੂੰ ਆਪਣੇ ਆਪ ਦੀਆਂ ਰੂਹਾਨੀ ਗੱਲਾਂ ਉੱਪਰ ਸਿਦਕੁ ਰਹਿਆ । ਪਰ ਜੋ ਉਹ ਠੀਕ ਸਮਝਦਾ ਸੀ ਲਾਗੇ ਦੇ ਲੋਕ ਗਲਤ ਦਸਦੇ ਸਨ, ਤੇ ਜਿਹੜੀਆਂ ਗੱਲਾਂ ਨੂੰ ਉਹ ਬੁਰਾ ਸਮਝਦਾ ਸੀ ਉਹਨਾਂ ਨੂੰ ਉਹ ਸਭ ਲੋਕ ਚੰਗਾ ਦੱਸਦੇ ਸਨ, ਤੇ ਇਉਂ ਦਿਨ ਰਾਤ ਦੇ ਮਤ ਭੇਦ ਨੇ ਜਿਹੜਾ ਉਹਦੇ ਰੂਹ ਤੇ ਆਲੇ ਦੁਆਲੇ ਦੀ ਸੁਸਾਇਟੀ ਦੇ ਖਿਆਲਾਂ ਵਿੱਚ ਸੀ, ਉਸ ਲਈ ਆਹਿਸਤਾ ਆਹਿਸਤਾ ਆਪਣੇ ਰੂਹ ਦੀ ਜਦੋ ਜਿਹਦ ਨੂੰ ਮੁਸ਼ਕਲ ਕਰ ਦਿੱਤਾ ਤੇ ਉਹ ਸ਼ਿਬਲ ਹੁੰਦੀ ਚਲੀ ਗਈ । ਆਖਰ ਨਿਖਲੀਊਧਵ ਨੇ ਹਾਰ ਮੰਨੀ, ਮਤਲਬ ਕੀ ਉਸ ਆਪਣੇ ਅੰਦਰ ਦੀ ਸੇਧ ਛੱਡ ਦਿੱਤੀ, ਮੂੰਹ ਰੱਬ ਵੱਲੋਂ ਮੋੜ ਲਇਆ ਤੇ ਲੋਕਾਂ ਦੇ ਪਿੱਛੇ ਪਿੱਛੇ ਟੁਰਨ ਲੱਗ ਪਇਆ । ਪਹਿਲਾਂ ਪਹਿਲ ਇਉਂ ਆਪਣੇ ਸੁਚੇ ਆਪੇ ਨੂੰ ਛੱਡ ਟੁਰਨਾ ਨਾਗਵਾਰ ਜਰੂਰ ਲੱਗਾ, ਪਰ ਜਿਉਂ ਜਿਉਂ ਵਕਤ ਦੀ ਵਿੱਥ ਪੈਂਦੀ ਗਈ ਸਭ ਮਿਸਦਾ ਗਇਆ । ਉਸ ਵੇਲੇ ਹੀ ਉਸ ਤਮਾਕੂ ਤੇ ਸ਼ਰਾਬ ਪੀਣ ਦੀਆਂ ਆਦਤਾਂ ਪਾ ਲਈਆਂ ਸਨ, ਤੇ ਜਲਦੀ ਹੀ ਇਨ੍ਹਾਂ ਆਦਤਾਂ ਕਰਕੇ ਪਿਛਲੀਆਂ ਗੱਲਾਂ ਦੀ ਨਾਗਵਾਰ ਯਾਦ, ਖ਼ੁਸ਼ਗਵਾਰ ਭੂਲ ਵਿੱਚ ਬਦਲ ਗਈ ਤੇ ਹੁਣ ਬਸ ਇਹੋ ਕੁਛ ਚੰਗਾ ਲੱਗਣ ਲੱਗ ਪਇਆ ।

ਨਿਖਲੀਊਧਵ ਦੀ ਤਬੀਅਤ ਬੜੀ ਹੀ ਜੋਸ਼ੀਲੇ ਵਲਵਲਿਆਂ ਵਾਲੀ ਸੀ ਤੇ ਉਹਨੂੰ ਕਾਮ ਦੇ ਗੇੜੇ ਤਕੜੇ ਵੱਜਦੇ ਸਨ । ਉਸਨੇ ਜ਼ਿੰਦਗੀ ਦੇ ਨਵੇਂ ਰਾਹਾਂ ਵਿੱਚ ਬਿਨਾਂ ਸੰਕੋਚ ਦੇ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ, ਤੇ ਇਹਦਾ ਇਉਂ੧੪੩