ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨੂੰ ਆਪਣੀਆਂ ਜ਼ਰੂਰਤਾਂ ਘਟਾ ਦੇਣੀਆਂ ਚਾਹੀਦੀਆਂ ਹਨ, ਬੱਸ ਇਕ ਪੁਰਾਨਾ ਓਵਰ · ਕੋਟ ਪਹਿਨਣਾ ਹੀ ਕਾਫੀ ਹੈ ਤੇ ਸ਼ਰਾਬ ਨਹੀਂ ਪੀਣੀ ਚਾਹੀਦੀ, ਹਰ ਕੋਈ ਕਹਿੰਦਾ ਸੀ ਕਿ ਕੀ ਅਣੋਖੀਆਂ ਗੱਲਾਂ ਕਰ ਕਰ ਆਪਣੇ ਆਪ ਦੀ ਵਡਿਆਈ ਦੱਸਣ ਦੀ ਕਰਦਾ ਹੈ । ਪਰ ਜਦ ਓਹ ਸ਼ਿਕਾਰ ਉੱਪਰ ਬੜਾ ਖਰਚ ਕਰ ਦੇਵੇ ਯਾ ਆਪਣੇ ਲਈ ਆਪਣੀ ਪੜਨ ਲਿਖਣ ਦੀ ਥਾਂ ਨੂੰ ਵੱਡੇ ਤੇ ਖਾਸ ਭੋਗੀ ਪੈਮਾਨੇ ਤੋਂ ਬਣਾਵੇ ਤੇ ਕੀਮਤੀ ਫਰਨੀਚਿਰ ਓਸ ਲਈ ਖਰੀਦੇ, ਤਦ ਹਰ ਕੋਈ ਓਹਦੀ ਰਸਿਕ ਤਬੀਅਤ ਦੇ ਅੰਦਾਜ਼ ਦੀ ਚੋਟੀ ਦੀ ਤਾਰੀਫ ਕਰਦਾ ਸੀ, ਤੇ ਬੜੇ ਬੜੇ ਬਹੁਮੁਲੇ ਉਸੀ ਤਰਾਂ ਦੇ ਤੁਹਫੇ ਓਹਨੂੰ ਲਿਆ ਲਿਆ ਦਿੰਦੇ ਸਨ ਤਾਂ ਕਿ ਓਹਦੀ ਇਹ ਮਨ-ਕਰੀੜਾ ਹੋਰ ਵਧੇ । ਤੇ ਜਦ ਓਹ ਹਰ ਤਰਾਂ ਪਵਿਤ੍ਰ ਰਹਿਣ ਦੀ ਕਰਦਾ ਸੀ ਤੇ ਓਹਦਾ ਇਰਾਦਾ ਹੁੰਦਾ ਸੀ ਕਿ ਵਿਆਹ ਕਰਨ ਤਕ ਪਵਿਤ੍ਰ ਰਹੇ, ਓਹਦੇ ਦੋਸਤ ਡਰ ਪ੍ਰਗਟ ਕਰਦੇ ਸਨ ਇਸ ਤਰਾਂ ਬ੍ਰਹਮਚਰਜ ਰੱਖਣ ਕਰਕੇ ਓਹਦੀ ਸਿਹਤ ਖਰਾਬ ਹੋ ਜਾਏਗੀ, ਤੇ ਹੁਣ ਜਦ ਓਸ ਇਹ ਵਤੀਰਾ ਛੱਡ ਦਿੱਤਾ ਸੀ ਤਦ ਓਹਦੀ ਮਾਂ ਵੀ ਰੋਸ ਨਹੀਂ ਸੀ ਕਰਦੀ, ਹੱਥੋਂ ਕੁਛ ਖੁਸ਼ੀ ਹੀ ਪ੍ਰਗਟ ਕਰਦੀ ਸੀ ਕਿ ਉਹਦਾ ਮੁੰਡਾ ਵੀ "ਅਸਲੀ ਮਰਦ" ਹੋ ਗਇਆ ਹੈ ਤੇ ਖਾਸ ਓਸ ਵੇਲੇ ਜਦ ਉਹਨੂੰ ਪਤਾ ਲੱਗਾ ਸੀ ਕਿ ਓਹਦੇ ਪੁੱਤਰ ਨੇ ਆਪਣੇ ਮਿੱਤਰ ਪਾਸੋਂ ਇਕ ਫਰਾਂਸੀਸੀ ਤੀਮੀਂ ਕੱਢ ਲਈ ਹੈ । (ਤੇ ਓਹਦੀ ਪਿਛਲੀ ਕਾਤੂਸ਼ਾ ਨਾਲ ਹੋਈ ਲਗਣ ਬਾਬਤ ਓਹਦੀ ਫੁਫੀ ਸ਼ਾਹਜ਼ਾਦੀ ਕੁਛ ਖੌਫ਼ ਹੀ ਖਾ ਰਹੀ ਸੀ ਕਿ ਉਹ ਮਤੇ ਇਸ ਨੀਚ ਜ਼ਾਤ ਨਾਲ ਆਖ਼ਰ ਵਿਆਹ ਕਰਨ ਹੀ ਨਾ ਆ ਗਇਆ ਹੋਵੇ) । ਉਸੀ ਤਰਾਂ ਜਦ ਨਿਖਲੀਊਧਵ ਬਾਲਗ਼ ਹੋ੧੪੧