ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਕਿਉਂਕਿ ਹੈਵਾਨ ਤਾਂ ਸਦਾ ਖੁਦਗਰਜ਼ੀ ਵਲ ਆਪਣੀਆਂ ਹੀ ਖਾਹਿਸ਼ਾਂ, ਤ੍ਰਿਸ਼ਨਾਂ ਦੇ ਪਿੱਛੇ ਵਗੀ ਜਾਣ ਦੀ ਕਰਦਾ ਹੈ, ਤੇ ਹੋਰਨਾਂ ਵਿਚਾਰਾਂ ਤੇ ਟੁਰ ਪੈਣ ਲਈ ਆਪ ਕੁਛ ਵੀ ਕਰਨਾ, ਨਹੀਂ ਪੈਂਦਾ, ਉਨ੍ਹਾਂ ਦਾ ਫੈਸਲਾ ਕੀਤਾ ਕਰਾਇਆ ਹੈ, ਕਿ ਰੂਹ ਅਤੇ ਰੱਬ ਦੇ ਬਰਖਿਲਾਫ਼ ਤੇ ਹੈਵਾਨ ਦੇ ਪਾਸੇ ਦੀ ਗੱਲ ਸਦਾ ਕਰਨੀ ਹੈ । ਤੇ ਨਿਰੀ ਇੰਨੀ ਗੱਲ ਹੀ ਨਹੀਂ ਸੀ, ਜੇ ਓਹ ਆਪਣੇ ਆਪ ਵਿੱਚ, ਰਬ ਵਿੱਚ, ਜੀਣ ਦੀ ਕਰਦਾ ਤਦ ਓਹਨੂੰ ਆਸੇ ਪਾਸੇ ਦੇ ਬੋਲੀਆਂ ਮਾਰ ਮਾਰ ਪੀਪੂੰ ਕਰ ਦਿੰਦੇ ਸਨ, ਤੇ ਕਈ ਤਰਾਂ ਦੀਆਂ ਦੁਖਾਂ ਤੇ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਜੇ ਉਨ੍ਹਾਂ ਦੀ ਰਾਏ ਤੇ ਪੂਰਨਿਆਂ ਉੱਪਰ ਟੁਰ ਪਏ ਤਦ ਸਭ ਪਾਸੇ ਇੱਜ਼ਤਾਂ ਹੀ ਇੱਜ਼ਤਾਂ ਸਨ । ਇਉਂ ਜਦ ਕਦੀ ਨਿਖਲੀਊਧਵ ਜੀਵਨ ਦੇ ਅਗੰਮ ਭੇਤਾਂ ਉੱਪਰ ਬੋਲੇ ਯਾ ਸੋਚੇ ਸਾਰੇ ਅੱਜ ਪਾਸ ਦੇ ਓਹਨੂੰ ਬੇਹੂਦਾ ਤੇ ਫ਼ਜ਼ੂਲ ਗੱਲਾਂ ਕਰਨ ਵਾਲਾ ਸਮਝਦੇ ਸਨ, ਮਖੌਲ ਕਰਦੇ ਸਨ, ਕਹਿੰਦੇ ਸਨ ਕੀ ਵਾਹਿਯਾਤ ਬਕਵਾਸ ਲਾਇਆ ਹੋਇਆ ਸੂ, ਇੰਨਾਂ ਕਿ ਉਹਦੀ ਮਾਂ ਵੀ ਤੇ ਫੁੱਫੀਆਂ ਵੀ ਇਸੀ ਤਰਾਂ ਦੀ ਕ੍ਰਿਪਾ ਦਾ ਡਾਹਢਾ ਤੁਨਕਾਂ ਮਾਰਦੀਆਂ ਸਨ, ਕਹਿੰਦੀਆਂ ਸਨ, "ਸਾਡਾ ਪਿਆਰਾ ਫਿਲਾਸਫਰ"———ਪਰ ਜਦ ਓਹ ਨਾਵਲ , ਪੜ੍ਹੇ ਨਾਵਾਜਬ, ਕਹਾਣੀਆਂ ਸੁਣਾਵੇ, ਫਰਾਂਸੀਸੀ ਨਾਟਕਾਂ ਦੇ ਭੇੜੇ ਭੈੜੇ ਗੰਦੇ ਸੀਨ ਤਕਣ ਜਾਵੇ, ਤੇ ਓਨਾਂ ਦੇ ਭੰਡਾਂ ਵਰਗੇ ਗੰਦੇ ਮਖੌਲ ਠੱਠੇ ਦੀਆਂ ਗੱਲਾਂ ਆਣ ਕੇ ਘਰ ਸੁਣਾਵੇ ਅਤੇ ਦੁਹਰਾਵੇ ਤਦ ਹਰ ਕੋਈ ਓਹਦੀ ਮਹਿਮਾਂ ਕਰਦਾ ਸੀ ਤੇ ਓਹਨੂੰ ਹੱਲਾ ਸ਼ੇਰੀ ਦਿੰਦਾ ਸੀ । ਜਦ ਕਦੀ ਓਹ ਇਹ ਸੋਚੇ ਕਿ੧੪੦