ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਓਹ ਚੱਖ ਚੁਕਿਆ ਸੀ । ਤਦੋਂ ਤਾਂ ਓਹਨੂੰ ਰੁਪਏ ਦੀ ਬਾਹਲੀ ਲੋੜ ਕਾਈ ਨਹੀਂ ਸੀ । ਓਹਦੀਆਂ ਲੋੜਾਂ ਲਈ ਜਿੰਨਾਂ ਵਿਰਸਾ ਓਹਨੂੰ ਮਾਂ ਪਾਸੋਂ ਮਿਲਣਾ ਸੀ ਉਹਦਾ ਤੀਸਰਾ ਹਿੱਸਾ ਵੀ ਕਾਫੀ ਥੀਂ ਵਧ ਸੀ ਤੇ ਇਸ ਲਈ ਇਹ ਓਸ ਪਾਸੋਂ ਸੰਭਵ ਸੀ ਕਿ ਉਹ ਆਪਣੇ ਬਾਪੂ ਵਾਲੇ ੫੦੦ ਕਿੱਲੇ ਭੋਂ ਕਿਸਾਨਾਂ ਨੂੰ ਦੇ ਦੇਵੇ । ਪਰ ਹੁਣ ਓਹਦੀ ਮਾਂ ਦੀ ਰਿਆਸਤ ਵਿੱਚੋਂ ੧੫੦੦ ਰੂਬਲ ਮਾਹਵਾਰੀ ਵਿਚ ਗੁਜ਼ਾਰਾ ਵੀ ਨਹੀਂ ਸੀ ਹੁੰਦਾ ਤੇ ਕਈ ਵੇਰੀ ਮਾਂ ਨਾਲ ਇਸ ਮਾਮਲੇ ਉੱਪਰ ਕੌੜੇ ਬਚਨ ਆਪੇ ਵਿੱਚ ਹੋ ਚੁਕੇ ਸਨ ।

ਤਦੋਂ ਤਾਂ ਓਹ ਆਪਣੇ ਆਤਮ ਦੇਵ, ਰੱਬੀ ਜੋਤ, ਅੰਦਰਲੇ ਰੂਹ ਨੂੰ "ਮੈਂ" ਕਰਕੇ ਸਮਝਦਾ ਸੀ; ਹੁਣ ਆਪਣੇ ਤੰਦਰੁਸਤ, ਤਕੜੇ, ਝਟੇ, ਮੋਟੇ, ਹੈਵਾਨ ਸ਼ੈਤਾਨ ਨੂੰ "ਮੈਂ" ਸਮਝਣ ਲੱਗ ਗਇਆ ਸੀ ।

ਤੇ ਇਹ ਖੌਫ਼ਨਾਕ ਤਬਦੀਲੀ ਤਾਂ ਆ ਗਈ ਸੀ ਕਿ ਓਸ ਆਪ ਆਜ਼ਾਦ ਵਿਚਾਰ ਕਰਨੀ ਛੱਡ ਦਿੱਤੀ ਸੀ, ਤੇ ਦੂਜਿਆਂ ਦੇ ਵਿਚਾਰਾਂ ਨੂੰ ਆਪਣੀ ਮੰਨਣ ਲੱਗ ਗਇਆ ਸੀ । ਤੇ ਇਸ ਹਿਠਾਹਾਂ ਦੇ ਪਾਸੇ ਓਹ ਤਾਂ ਰੁੜ੍ਹ ਪਇਆ ਕਿ ਆਪਣੇ ਆਪ ਦੀ ਅੰਦਰਲੀ ਅਵਾਜ਼ ਤੇ ਵਖਰੇ ਇਕੱਲੇ ਵਿਚਾਰ ਉੱਪਰ ਜੀਣਾ ਔਖਾ ਹੈ ਕਿਉਂਕਿ ਇੰਝ ਕਰਨ ਕਰਕੇ ਹਰ ਇਕ ਆਏ ਯਾ ਉਠੇ ਸਵਾਲ ਦਾ ਜਵਾਬ ਆਪਣੀ ਅੰਦਰਲੀ ਜੋਤ ਥੀਂ, ਰੂਹ ਥੀਂ ਲੈਣਾ ਜਰੂਰੀ ਹੁੰਦਾ ਹੈ, ਤੇ ਆਖਰੀ ਫੈਸਲਾ ਆਪਣੇ ਅੰਦਰ ਬੈਠੇ ਹੈਵਾਨ ਯਾ ਸ਼ੈਤਾਨ ਦੇ ਪੱਖ ਦਾ ਨਹੀਂ ਕਰਨਾ ਪੈਂਦਾ । ਸਦਾ ਆਤਮਦੇਵ ਤੇ ਰੂਹ ਦੇ ਪਾਸੇ ਦੀ ਧਾਰਨਾ ਤੋਲਨੀ ਜਰੂਰੀ ਹੁੰਦੀ੧੩੯