ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਵਿਆਹ ਕਰਕੇ ਹੀ ਰਹੇਗਾ । ਇਹੋ ਜੇਹਾ ਓਹਦਾ ਖਾਸਾ ਜੇ ਹੋਇਆ, ਓਸ ਮੁੜ ਜਾਤ ਪਾਤ ਅੱਗਾ ਪਿੱਛਾ ਸੋਚਣ ਦੀ ਨਹੀਂ ਕਰਨੀ, ਤੇ ਸੋਫੀਆ ਦੇ ਇਹੋ ਜੇਹੇ ਡਰ ਕੁਛ ਸੱਚੇ ਸਨ ।

ਜੇ ਓਸ ਵੇਲੇ ਨਿਖਲੀਊਧਵ ਨੂੰ ਸਮਝ ਆ ਜਾਂਦੀ ਕਿ ਓਹ ਕਾਤੂਸ਼ਾ ਨੂੰ ਪਿਆਰ ਕਰ ਰਹਿਆ ਹੈ, ਤੇ ਖਾਸ ਕਰ ਓਸ ਹਾਲਤ ਵਿੱਚ ਜੇ ਓਹਨੂੰ ਕਹਿਆ ਜਾਂਦਾ ਕਿ ਓਸ ਹੈਸੀਅਤ ਦੀ ਲੜਕੀ ਨਾਲ ਓਹਨੂੰ ਵਿਆਹ ਕਰਨਾ ਯੋਗ ਨਹੀਂ ਹੈ ਤਦ ਇਹ ਗੱਲ ਆਪ ਮੁਹਾਰੀ ਹੋ ਜਾਂਦੀ ਕਿ ਉਹ ਜ਼ਿੱਦ ਕਰ ਬਹਿੰਦਾ ਕਿ ਹੈਸੀਅਤ ਆਦਿ ਕੋਈ ਦਲੀਲ ਇਸ ਗੱਲ ਨੂੰ ਰੋਕ ਦੇਨ ਲਈ ਨਹੀਂ ਹੋ ਸਕਦੀ, ਕਿ ਇਕ ਲੜਕੀ ਜਿਹਨੂੰ ਓਹ ਪਿਆਰ ਕਰਨ ਲੱਗ ਪਇਆ ਹੈ, ਚਾਹੇ ਉਚ, ਚਾਹੇ ਨੀਚ, ਕਿਉਂ ਕੋਈ ਹੋਰ ਸੋਚ, ਓਹਦੇ ਤੇ ਇਹਦੇ ਦਰਮਿਆਨ ਆਕੇ, ਓਹਦੇ ਵਿਆਹ ਕਰਨ ਦੇ ਵਿੱਚ ਰੋਕ ਕਦਾਚਿਤ ਪਾ ਸਕੇ । ਪਰ ਓਹਦੀਆਂ ਫੁਫੀਆਂ ਨੇ ਆਪਣੇ ਡਰ ਓਹਨੂੰ ਦੱਸੇ ਹੀ ਨਹੀਂ ਸਨ, ਤੇ ਜਦ ਓਹ ਉੱਥੋਂ ਟੁਰ ਵੀ ਗਇਆ ਤਾਂ ਵੀ ਓਹਨੂੰ ਆਪ ਨੂੰ ਪਤਾ ਨਹੀਂ ਸੀ ਲੱਗਾ, ਕਿ ਉਹ ਕਾਤੂਸ਼ਾ ਨੂੰ ਇਸ ਕਿਸਮ ਦਾ ਪਿਆਰ ਕਰਦਾ ਸੀ । ਉਹ ਆਪਣੇ ਦਿਲ ਵਿੱਚ ਪੂਰਾ ਯਕੀਨ ਕਰੀ ਬੈਠਾ ਸੀ ਕਿ ਕਾਤੂਸ਼ਾ ਨੂੰ ਦੇਖ ਕੇ ਯਾਦ ਕਰਕੇ ਜੋ ਖੁਸ਼ੀ ਓਹਨੂੰ ਹੁੰਦੀ ਸੀ, ਓਹ ਇਕ ਦੋਹਾਂ ਮਿਲ ਬੈਠਣ ਤੇ ਕੱਠੇ ਖੇਡਣ ਵਾਲਿਆਂ ਬੱਚਿਆਂ ਵਿੱਚ ਇਕ ਸਾਥਪੁਣੇ ਦੀ ਖੁਸ਼ੀ ਸਹਿਜ ਸੁਭਾ੧੩੫