ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋਹਾਂ ਦੇ ਆਪੇ ਵਿੱਚ ਦੇ ਤੁਅੱਲਕ ਕੁਛ ਇਹੋ ਜੇਹੇ ਰਹੇ। ਫੁਫੀਆਂ ਨੇ ਵੀ ਤਾੜ ਲਇਆ ਸੀ। ਉਨ੍ਹਾਂ ਨੇ ਨਿਖਲੀਊਧਵ ਦੀ ਮਾਂ ਸ਼ਾਹਜ਼ਾਦੀ ਹੈਲੇਨਾ ਈਵਾਨੋਵਨਾ ਨੂੰ ਲਿਖ ਦਿੱਤਾ ਸੀ, ਕਿਉਂਕਿ ਇਸ ਗੱਲ ਥੀਂ ਓਹ ਕੁਛ ਇੰਨੀਆਂ ਡਰ ਜੇ ਹੀਆਂ ਗਈਆਂ ਸਨ । ਓਹਦੀ ਫੁਫੀ ਮੇਰੀ ਈਵਾਨੋਵਨਾ ਨੂੰ ਤਾਂ ਇਹ ਡਰ ਪੈ ਗਇਆ ਸੀ ਕਿ ਦਮਿਤ੍ਰੀ ਕਿਧਰੇ ਕਾਤੂਸ਼ਾ ਨਾਲ ਨਾਜਾਇਜ਼ ਤਅੱਲਕ ਨ ਕਰ ਬਹੇ । ਪਰ ਓਹਦਾ ਡਰ ਬੇਬੁਨਿਆਦ ਸੀ ਕਿਉਂਕਿ ਨਿਖਲੀਊਧਵ ਨੂੰ ਆਪ ਵੀ ਹਾਲੇਂ ਇਹ ਗਲ ਪਤਾ ਨਹੀਂ ਸੀ ਲੱਗੀ ਕਿ ਉਹ ਕਾਤੂਸ਼ਾ ਨੂੰ ਪਿਆਰ ਕਰਦਾ ਹੈ । ਉਹ ਜਾਣਦਾ ਸੀ ਕਿ ਓਹਨੂੰ ਪਾਕ ਪਿਆਰ ਨਾਲ ਪਿਆਰ ਕਰ ਰਹਿਆ ਹੈ, ਤੇ ਇਸ ਓਹਦੇ ਅਨੁਭਵ ਵਿੱਚ ਹੀ ਓਹਦਾ ਤੇ ਓਸ ਕੁੜੀ ਦਾ ਬਚਾ ਸੀ । ਨ ਸਿਰਫ ਓਸਨੂੰ ਓਹਦੇ ਸ਼ਰੀਰ ਨੂੰ ਆਪਣਾ ਬਣਾਉਣ ਦੀ ਕੋਈ ਚਾਹ ਨਹੀਂ ਉਪਜਦੀ ਸੀ ਬਲਕਿ, ਜਦ ਕਦੀ ਓਹ ਐਸਾ ਸੋਚਦਾ ਵੀ ਸੀ, ਤਦ ਓਹਨੂੰ ਇਸ ਗਲ ਥੀਂ ਖੌਫ ਆਉਂਦਾ ਸੀ । ਓਹਦੀ ਦੂਜੀ ਜ਼ਿਆਦਾ ਚੰਗੀ ਤਬੀਅਤ ਵਾਲੀ ਫੂਫ਼ੀ ਸੋਫੀਆ ਈਵਾਨੋਵਨਾ ਨੂੰ ਇਹ ਡਰ ਸੀ ਕਿ ਓਹਦਾ ਭੱਤਰੀਆ ਜਿਸ ਤਰਾਂ ਸਭ ਗੱਲਾਂ ਨੂੰ ਪੂਰੀ ਤਰਾਂ ਸਿਰੇ ਚਾਹੜਨ ਵਾਲਾ ਤੇ ਚੰਗੇ ਵੱਡੇ ਦਿਲ ਵਾਲਾ ਮੁੰਡਾ ਹੈ ਕਿਧਰੇ ਇਸ ਕੁੜੀ ਦੇ ਪਿਆਰ ਵਿੱਚ ਨ ਪੈ ਜਾਵੇ, ਤੇ ਜੇ ਪੈ ਗਇਆ ਤਦ ਓਸੇ੧੩੪