ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਪਹਿਨ ਲੀਤੇ ਤੇ ਸਨਯਾਸ ਧਾਰਨ ਕੀਤਾ।[1]

ਪਰ ਯੂਨੀਵਰਸਟੀ ਦਾ ਤਯਾਗ ਪੂਰਨ ਸਿੰਘ ਨੇ ਨਹੀਂ ਕੀਤਾ। ਉਸੀ ਗੇਰੂਏ ਲਿਬਾਸ ਵਿਚ ਆਪਣੀ ਕਲਾਸ ਜਾਂਦੇ ਤੇ "ਸ਼ਿਵਹੋਮ, ਸ਼ਿਵੋਹਮ," ਦਾ ਜਾਪ ਉਚਾਰਦੇ ਕੈਮਿਸਟਰੀ ਦੇ ਤਜਰਬੇ ਕਰਦੇ ਰਹਿੰਦੇ। ਪੜ੍ਹਾਈ ਦੇ ਨਾਲ ਨਾਲ ਹੀ ਆਪ ਨੇ ਇਕ ਮਾਸਕ ਰਸਾਲਾ "Thundering Dawn" ਜਾਰੀ ਕੀਤਾ ਜਿਸਦੇ ਆਪ ਸੰਪਾਦਕ ਅਤੇ ਲੇਖਕ ਵੀ ਸਨ; ਅਤੇ ਜਾਪਾਨ ਦੇ ਅਖਬਾਰਾਂ ਵਿਚ ਆਪ ਦੇ ਲੇਖ ਵਗੈਰਾ ਛਪਦੇ ਰਹੇ। ਫਿਰ ਆਪ ਨੂੰ ਅਮੈਰਿਕਾ ਜਾਣ ਦਾ ਖਿਆਲ ਆ ਗਇਆ ਤੇ ਕਾਹਲੀ ਇਤਨੀ ਸੀ ਕਿ ਪੜ੍ਹਾਈ ਖਤਮ ਕਰਨ ਅਤੇ ਡਿਪਲੋਮਾ ਲੈਣ ਦੀ ਉਡੀਕ ਨਹੀਂ ਸਨ ਕਰ ਸਕਦੇ। ਪਰ ਸ: ਦਮੋਦਰ ਸਿੰਘ ਨੇ ਜ਼ੋਰ ਦਿਤਾ ਕਿ ਆਪ ਇਕ ਵੇਰ ਹਿੰਦਸਤਾਨ ਜ਼ਰੂਰ ਹੋ ਆਵਨ ਤੇ ਅਪਨੇ ਮਾਤਾ, ਪਿਤਾ ਅਤੇ ਭੈਣ ਭਰਾਵਾਂ ਨੂੰ ਮਿਲ ਆਵਨ।

ਸੰਨਯਾਸੀ ਪੂਰਨ ੧੯੦੩ ਈ: ਦੇ ਅਖੀਰ ਮੁੜ ਹਿੰਦੁਸਤਾਨ ਆਏ ਤੇ ਕਲਕਤੇ ਉਤਰੇ। ਇਸਦੀ ਖਬਰ ਸ: ਦਮੋਦਰ ਸਿੰਘ ਦੇ ਖਤ ਤੋਂ ਇਨ੍ਹਾਂ ਦੇ ਮਾਤਾ ਪਿਤਾ ਨੂੰ ਮਿਲ ਗਈ ਸੀ। ਉਹ ਵੀ ਕਲਕਤੇ ਪਹੁੰਚੇ ਤੇ ਆਪਦੀ ਮਾਤਾ ਨੇ ਇਨ੍ਹਾਂ ਨੂੰ ਲਭ ਹੀ ਲੀਤਾ। ਆਪ ਦੇ ਪਿਤਾ ਤਾਂ ਨਾਰਾਜ਼ ਹੋਏ। ਪਰ ਵਿਛੁੜੇ ਹੋਏ ਪੁਤਰ ਨੂੰ ਮਿਲਕੇ ਮਾਤਾ ਦੇ ਆਂਸੂ

  1. ਸਵਾਮੀ ਰਾਮ ਤੀਰਥ ਨੂੰ ਮਿਲਨ ਤੋਂ ਪਹਿਲਾਂ ਪੂਰਨ ਸਿੰਘ ਟਾਈਫਾਇਡ ਬੁਖਾਰ ਨਾਲ ਬੀਮਾਰ ਪੈ ਗਏ ਸੀ। ਡਾਕਟਰਾਂ ਨੇ ਜ਼ਰੂਰੀ ਸਮਝਿਆ ਸੀ ਕਿ ਆਪਦੇ ਕੇਸਾਂ ਨੂੰ ਕਤਲ ਕੀਤਾ ਜਾਵੇ। ਇਸ ਦੀ ਆਗਿਆ ਸ: ਦਮੋਦਰ ਸਿੰਘ ਅਤੇ ਆਪਦੇ ਭਣਵਈਏ ਸ: ਤੇਜਾ ਸਿੰਘ ਕੋਲੋਂ ਲੇ ਲੀਤ ਗਈ ਸੀ।