ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੁੱਫੀਆਂ ਪਾਸ ਹੀ ਕੱਟੇ, ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਦੀ ਏਕਾਂਤ ਰਿਆਸਤ ਵਿੱਚ ਬੜੀ ਸ਼ਾਂਤੀ ਹੈ ਤੇ ਓਹ ਆਪਣਾ ਕੰਮ ਬਿਨਾ ਕਿਸੀ ਵਿਖੇਪਤਾ ਦੇ ਸਿਰੇ ਚਾਹੜ ਸੱਕੇਗਾ । ਓਧਰ ਫੁੱਫੀਆਂ ਦਾ ਆਪਣੇ ਭਤਰੀਏ ਨਾਲ ਬੜਾ ਹੀ ਪਿਆਰ ਸੀ, ਤੇ ਓਹ ਦੋਵੇਂ ਓਹਦੀ ਬੜੀ ਹੀ ਲਾਡ ਮੁਰਾਦ ਕਰਦੀਆਂ ਸਨ, ਤੇ ਮੁੰਡੇ ਨੂੰ ਵੀ ਓਨ੍ਹਾਂ ਦੀ ਪੁਰਾਣੇ ਤਰੀਕੇ ਦੀ ਸਾਦਾ ਜ਼ਿੰਦਗੀ ਚੰਗੀ ਲੱਗਦੀ ਸੀ।

ਆਪਣੀਆਂ ਫੁੱਫੀਆਂ ਦੇ ਘਰ ਓਸ ਹੁਨਾਲੇ, ਨਿਖਲੀਊਧਵ ਆਪਣੀ ਚੜ੍ਹਦੀ ਜਵਾਨੀ ਵਿੱਚ ਆਪਣੀ ਜ਼ਿੰਦਗੀ ਦੇ ਉਸ ਹਿੱਸੇ ਵਿੱਚ ਲੰਘ ਰਹਿਆ ਸੀ ਜਿਸ ਵਿੱਚ ਇਕ ਨੌਜਵਾਨ ਗਭਰੂ ਜਿਹਨੂੰ ਬਾਹਰੋਂ ਹੋਰ ਕੋਈ ਰਾਹ ਪਾਉਣ ਵਾਲਾ ਨਹੀਂ ਮਿਲਦਾ ਤੇ ਇਸ ਕਰਕੇ ਉਹ ਆਪਣੇ ਆਪ ਹੀ ਜ਼ਿੰਦਗੀ ਦੇ ਅੰਦਰਲੇ ਸੁਹਣਪ ਦੇ ਅਰਥ ਨੂੰ ਪਹਿਲੀ ਵੇਰੀ ਅਨੁਭਵ ਕਰਦਾ ਹੈ ਤੇ ਓਹਨੂੰ ਇਸ ਵੱਡੀ ਯਾਤਰਾ ਵਿੱਚ ਰੱਬ ਦੀ ਬਖਸ਼ੀ ਇਕ ਉੱਚੀ ਤੇ ਡੂੰਘੀ ਉਮੰਗ ਹੁੰਦੀ ਹੈ ਕਿ ਕੋਈ ਉੱਚਾ ਕੰਮ ਕਰੇ, ਤੇ ਨਾਲੇ ਓਹ ਆਪਨੇ ਡਹੁਲਿਆਂ ਵਿੱਚ ਜੋਰ ਦਾ ਉਭਾਰ ਵੇਖ ਵੇਖ ਵੇਗਾਂ ਵਿੱਚ ਆਉਂਦਾ ਹੈ ਕਿ ਕੀ ਉਸ ਦੇ ਆਪਣੇ ਆਪ ਲਈ ਤੇ ਕੀ ਦੁਨੀਆਂ ਲਈ ਜ਼ਿੰਦਗੀ ਇਕ ਮੌਕਾ ਹੈ ਕਿ ਬੇਅੰਤ ਤਕ ਤਰੱਕੀ ਕਰ ਕੇ ਅੱਪੜ ਸਕੇ, ਕੋਈ ਸੀਮਾ, ਤੇ ਰੁਕਾਵਟ ਨਹੀਂ ਵੇਖਦਾ । ਲੱਕ ਬੰਨ੍ਹ ਕੇ ਲੱਗ ਪੈਂਦਾ ਹੈ ਤੇ ਓਸ ਚਿਤਵੇ ਕਮਾਲ ਤਕ ਪਹੁੰਚਣ ਦੀ ਓਹਨੂੰ ਨਿਰੀ ਆਸ ਨਹੀਂ ਹੁੰਦੀ ਸਗੋਂ ਅਹਿਲ ਤੇ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਆਪਣੇ ਚਿਤ ਦਵਾਰਾ ਦੂਰ ਅਨੁਭਵ ਕੀਤੀ ਕਮਾਲੀਅਤ ਨੂੰ ਜਰੂਰ੧੨੪