ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੨

"ਹਾਂ-ਠੀਕ ਇਹੋ ਕਾਤੂਸ਼ਾ ਸੀ ।"

ਕਾਤੂਸ਼ਾ ਤੇ ਨਿਖਲੀਊਧਵ ਦੇ ਆਪੇ ਵਿੱਚ ਕਦੀ ਹੋਏ ਤਅੱਲਕ ਇਉਂ ਸੀਗੇ :———

ਜਦ ਨਿਖਲੀਊਧਵ ਕਾਤੂਸ਼ਾ ਨੂੰ ਪਹਿਲੇ ਪਹਿਲ ਮਿਲਿਆ ਸੀ ਤਦ ਓਹ ਯੂਨੀਵਰਸਟੀ ਦੇ ਤੀਸਰੇ ਸਾਲ ਦਾ ਪੜ੍ਹਾਕੂ ਮੁੰਡਾ ਸੀ । ਓਸ ਵੇਲੇ ਓਹ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਿਹੜੀਆਂ ਆਪਣੀਆਂ ਫੁੱਫੀਆਂ ਪਾਸ ਗੁਜਾਰਨ ਆਇਆ ਸੀ, ਭੋਂ ਦੇ ਮਾਲੀਏ ਦੇ ਮਜ਼ਮੂਨ ਉੱਪਰ ਆਪਣਾ ਖੁੱਲ੍ਹਾ ਲੇਖ (ਐਸੇ) ਤਿਆਰ ਕਰ ਰਹਿਆ ਸੀ । ਓਸ ਸਾਲ ਥੀਂ ਪਹਿਲਾਂ ਓਹ ਆਪਣੀਆਂ ਗਰਮੀ ਦੀਆਂ ਛੁੱਟੀਆਂ ਆਪਣੀ ਮਾਂ ਤੇ ਭੈਣ ਪਾਸ ਗੁਜਾਰਨ ਜਾਇਆ ਕਰਦਾ ਸੀ ਤੇ ਮਾਸਕੋ ਪਾਸ ਆਪਣੀ ਮਾਂ ਦੀ ਵੱਡੀ ਰਿਆਸਤ ਵਿੱਚ ਓਨ੍ਹਾਂ ਨਾਲ ਜਾਕੇ ਰਹਿੰਦਾ ਸੀ । ਹੁਣ ਇਸ ਸਾਲ ਜਦ ਇੱਥੇ ਆਇਆ ਓਹਦੀ ਭੈਣ ਵਿਆਹੀ ਗਈ ਸੀ, ਤੇ ਓਹਦੀ ਮਾਂ ਬਾਹਰ ਬਦੇਸ਼ ਕਿਸੀ ਥਾਂ ਚਸ਼ਮੇ ਉੱਪਰ ਆਪਣੀ ਸਿਹਤ ਦੀ ਖਾਤਰ ਗਈ ਹੋਈ ਸੀ । ਐਤਕੀ ਛੁੱਟੀਆਂ ਵਿੱਚ ਓਸ ਆਪਣੇ ਲੇਖ ਦਾ ਕੰਮ ਜਰੂਰ ਖਤਮ ਕਰਨਾ ਸੀ, ਇਸ ਕਰਕੇ ਓਸ ਨੇ ਇਹ ਇਰਾਦਾ ਕੀਤਾ ਕਿ ਐਦਕੀ ਸਮਾਂ ਜਾਕੇ ਆਪਣੀਆਂ