ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਛੱਡੇ ? ਮੈਂ ਬੜੀ ਥੱਕ ਗਈ ਹਾਂ, ਤੇ ਓਸ ਕਿਹਾ, 'ਅਸੀ ਵੀ ਇਸ ਪਾਸੋਂ ਦਿੱਕ ਆ ਗਏ ਹਾਂ, ਅਸੀ ਵੀ ਸੋਚ ਰਹੇ ਹਾਂ ਕਿ ਇਹਨੂੰ ਕੋਈ ਨੀਂਦਰ ਲਿਆਉਣ ਵਾਲੀ ਦਵਾਈ ਪਿਲਾ ਦੇਈਏ, ਤਾਂ ਇਹ ਘੂਕ ਸੋਂ ਜਾਵੇ, ਤੇ ਤੂੰ ਚਲੀ ਜਾਈਂ ।' ਤਾਂ ਹੀ ਮੈਂ ਕਿਹਾ, 'ਚੰਗਾ' ਮੈਂ ਸੋਚਿਆ ਕਿ ਇਹ ਦਵਾਈ ਕਿਸੀ ਕਿਸਮ ਦਾ ਓਹਨੂੰ ਜਰੱਰ ਨਹੀਂ ਪਹੁੰਚਾਏਗੀ । ਤੇ ਓਸ ਮੈਨੂੰ ਪੁੜੀ ਆਣ ਦਿੱਤੀ, ਮੈਂ ਅੰਦਰ ਗਈ । ਓਹ ਕਮਰੇ ਦੇ ਵਿਚਕਾਰ ਸਕਰੀਨ ਦੇ ਪਿੱਛੇ ਜਿਸ ਨੇ ਕਮਰੇ ਦੇ ਦੋ ਹਿੱਸੇ ਕੀਤੇ ਹੋਏ ਸਨ, ਪਇਆ ਹੋਇਆ ਸੀ । ਓਸ ਹੋਰ ਬ੍ਰਾਂਡੀ ਮੰਗੀ, ਮੈਂ ਮੇਜ਼ ਥੀਂ ਬ੍ਰਾਂਡੀ ਦੀ ਬੋਤਲ ਚੁੱਕੀ, ਦੋਹਾਂ ਗਲਾਸਾਂ ਵਿਚ ਪਾਈ, ਇਕ ਗਲਾਸ ਓਸ ਲਈ ਤੇ ਦੂਜਾ ਆਪਣੇ ਲਈ । ਓਹ ਪੁੜੀ ਮੈਂ ਓਹਦੇ ਗਲਾਸ ਵਿਚ ਉਲਟ ਦਿੱਤੀ ਤੇ ਗਲਾਸ ਓਹਨੂੰ ਫੜਾ ਦਿਤਾ । ਜੇ ਮੈਂ ਜਾਣਦੀ ਕਿ ਓਹ ਜ਼ਹਿਰ ਹੈ ਮੈਂ ਓਹਨੂੰ ਕਿਸ ਤਰਾਂ ਦੇ ਸਕਦੀ ਸਾਂ ?"

"ਅੱਛਾ ਫਿਰ ਮੁੰਦਰੀ ਤੇਰੇ ਕਬਜੇ ਵਿਚ ਕਿਸ ਤਰਾਂ ਆਈ ?" ਪ੍ਰਧਾਨ ਨੇ ਪੁਛਿਆ ।

"ਓਸ ਆਪ ਮੈਨੂੰ ਦਿੱਤੀ ਹੈ ।"

"ਓਸ ਕਦ ਤੈਨੂੰ ਦਿੱਤੀ ?"

"ਜਦ ਓਹ ਮੁੜ ਆਪਣੇ ਰਹਿਣ ਵਾਲੇ ਹੋਟਲ ਦੇ ਕਮਰੇ ਵਿਚ ਆ ਗਿਆ ਸੀ, ਮੈਂ ਜਾਣਾ ਚਾਹੁੰਦੀ ਸਾਂ, ਓਸ ਮੇਰੇ ਸਿਰ ਉੱਪਰ ਇਕ ਮੁੱਕਾ ਮਾਰਿਆ, ਤੇ ਮੇਰੀ ਕੰਘੀ੧੧੮