ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਸ਼ੇ ਕਰ ਰਿਹਾ ਸੀ ਪਰ ਇਹ ਦੱਸਣ ਲਈ ਕਿ ਓਹਦਾ ਬਿਆਨ ਠੀਕ ਸੁਣ ਰਿਹਾ ਹੈ, ਓਹਦੇ ਆਖਰੀ ਕਹੇ ਲਫਜ਼ ਦੁਹਰਾ ਦਿੱਤੇ । "ਸੋ ਤੂੰ ਗਈ, ਅੱਛਾ ਓਸ ਥੀਂ ਪਿੱਛੇ ਕੀ ਹੋਇਆ ?"

"ਮੈਂ ਗਈ ਤੇ ਮੈਂ ਜਾ ਕੇ ਜੋ ਓਸ ਕਿਹਾ ਸੀ ਕੀਤਾ । ਫਿਰ ਓਹਦੇ ਕਮਰੇ ਵਿੱਚ ਗਈ, ਤੇ ਮੈਂ ਕੱਲੀ ਨਹੀਂ ਸਾਂ ਗਈ, ਮੈਂ ਸਾਈਨ ਕਾਰਤਿਨਕਿਨ ਤੇ ਦੂਜੀ ਨੂੰ ਨਾਲ ਜਾਣ ਲਈ ਬੁਲਾ ਲਿਆ ਸੀ," ਇਹ ਕਹਿ ਕੇ ਬੋਚਕੋਵਾ ਵੱਲ ਹੱਥ ਕਰਕੇ ਇਸ਼ਾਰਾ ਕੀਤਾ ।

"ਇਹ ਨਿਪਟ ਕੂੜ ਹੈ, ਮੈਂ ਕਦੀ ਨਹੀਂ ਗਈ," ਬੋਚਕੋਵਾ ਨੇ ਕਹਿਣਾ ਸ਼ੁਰੂ ਕੀਤਾ ਪਰ ਫਿਰ ਚੁਪ ਹੋ ਗਈ ।

"ਇਨ੍ਹਾਂ ਦੋਹਾਂ ਦੀ ਹਾਜ਼ਰੀ ਵਿੱਚ ਮੈਂ ੪ ਨੋਟ ਕੱਢੇ, ਮਸਲੋਵਾ ਮੱਥੇ ਵੱਟ ਪਾ ਕੇ ਬੋਲੀ ਗਈ, ਤੇ ਬੋਚਕੋਵਾ ਵਲ ਓਸ ਤੱਕਿਆ ਹੀ ਨਾਂਹ ।

"ਹਾਂ-ਪਰ ਕੈਦੀ ਨੇ ਵੇਖਿਆ ਸੀ," ਮੁੜ ਸਰਕਾਰੀ ਵਕੀਲ ਪੁੱਛਦਾ ਹੈ, "ਕਿ ਓਥੇ ਕਿੰਨਾ ਰੁਪਿਆ ਸੀ ਜਿੱਥੋਂ ਇਸ ੪੦ ਰੂਬਲ ਕੱਢੇ ਸਨ ?"

ਜਦ ਸਰਕਾਰੀ ਵਕੀਲ ਨੇ ਓਸ ਉੱਪਰ ਸਵਾਲ ਕੀਤਾ, ਮਸਲੋਵਾ ਕੰਬ ਗਈ ਸੀ, ਉਹ ਨਹੀਂ ਸੀ ਸਮਝ ਸਕਦੀ ਕਿ ਓਹਦੇ ਪੁੱਛਣ ਤੇ ਓਹ ਕਿਉਂ ਇੰਨੀ ਘਾਬਰਦੀ ਸੀ ਪਰ ਓਸਨੂੰ ਆਪਣੇ ਅੰਦਰੋਂ ਪਤਾ ਲਗਦਾ ਸੀ ਕਿ ਓਹ੧੧੬