ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਦੀ ਨਹੀਂ ।"
"ਬਹੁਤ ਅੱਛਾ ।"
"ਕਾਤੇਰੀਨਾ ਮਸਲੋਵਾ", ਪ੍ਰਧਾਨ ਨੇ ਮੁੜ ਤੀਸਰੇ ਕੈਦੀ ਵਲ ਮੂੰਹ ਕਰਕੇ ਓਹੋ ਸਵਾਲ ਸ਼ੁਰੂ ਕੀਤਾ, "ਤੇਰੇ ਉੱਪਰ ਇਹ ਦੋਸ ਲੱਗਾ ਹੈ ਕਿ ਤੈਨੇ ਕੰਜਰ-ਘਰ ਥੀਂ ਸੌਦਾਗਰ ਸਮੈਲਕੋਵ ਦੇ ਬਕਸ ਦੀ ਕੁੰਜੀ ਲਿਆ ਕੇ ਉਸ ਵਿੱਚੋਂ ਕੁਛ ਰੁਪਏ ਤੇ ਇਕ ਹੀਰੇ ਦੀ ਮੁੰਦਰੀ ਚੋਰੀ ਕੀਤੀ।" ਇਹ ਸਬ ਕੁਛ ਉਹ ਇਓਂ ਕਹੀ ਜਾਂਦੀ ਸੀ ਜਿੰਵੇਂ ਕਿਸੇ ਨੇ ਕੋਈ ਸਬਕ ਬਰਜ਼ਬਾਨ ਯਾਦ ਕੀਤਾ ਹੁੰਦਾ ਹੈ ਤੇ ਹੁਣ ਆਪਣੇ ਖੱਬੇ ਵਲ ਜਰਾ ਕੁਛ ਝੁਕ ਰਿਹਾ ਸੀ ਕਿਉਂਕਿ ਉਹਦੇ ਖੱਬੇ ਬੈਠਾ ਇਕ ਮਿੰਬਰ ਓਹਦੇ ਕੰਨ ਵਿੱਚ ਕਹਿ ਰਿਹਾ ਸੀ ਕਿ ਗੁੰਮ ਗਈਆਂ ਚੀਜ਼ਾਂ ਵਿੱਚੋਂ ਇਕ ਮਰਤਬਾਨ ਜਿਹਦਾ ਜ਼ਿਕਰ ਫਰਦ ਵਿੱਚ ਆਉਂਦਾ ਹੈ, ਨਹੀਂ ਮਿਲ ਰਹਿਆ———"ਉਹਦੇ ਬਕਸ ਵਿੱਚੋਂ ਕੁਛ ਰੁਪਏ ਤੇ ਹੀਰੇ ਦੀ ਮੁੰਦਰੀ ਚੁਰਾਈ," ਉਸ ਨੇ ਮੁੜ ਆਪਣੇ ਲਫਜ਼ ਦੁਹਰਾਏ, "ਤੇ ਵੰਡੀਆਂ ਪਾਈਆਂ । ਫਿਰ ਤੂੰ ਸਮੈਲਕੋਵ ਨਾਲ ਹੋਟਲ ਮੌਰੀਟੇਨੀਆ ਨੂੰ ਆਈ, ਤੇ ਉਹਨੂੰ ਉੱਥੇ ਲਿਆਂਦਾ, ਤੂੰ ਉਹਨੂੰ ਸ਼ਰਾਬ ਵਿੱਚ ਘੋਲ ਕੇ ਜ਼ਹਿਰ ਦਿੱਤਾ ਤੇ ਇਓਂ ਉਹਨੂੰ ਮਾਰ ਮੁਕਾਇਆ, ਕੀ ਤੂੰ ਆਪਣੇ ਜੁਰਮ ਨੂੰ ਮੰਨਦੀ ਹੈਂ ?"

"ਮੈਂ ਕਿਸੀ ਗੱਲ, ਜੜੇ ਜੁਰਮ ਦੀ ਜ਼ਿੰਮੇਵਾਰ ਨਹੀਂ", ਉਸ ਤ੍ਰਿੱਖਾ ਬੋਲਣਾ ਸ਼ੁਰੂ ਕੀਤਾ । "ਮੈਂ ਜਿਵੇਂ ਅੱਗੇ ਕਹਿ ਚੁੱਕੀ ਹਾਂ ਮੈਂ ਮੁੜ ਕਹਿੰਦੀ ਹਾਂ, ਮੈਂ ਕੁਛ ਨਹੀਂ ਲਇਆ, ਮੈਂ ਕੁਛ ਵੀ੧੦੯