ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਖਤਮ", ਤੇ ਯੋਫੈਮੀਆ ਬੋਚਕੋਵਾ ਵਲ ਮੁਖਾਤਿਬ ਹੋਇਆ ।

"ਯੋਫੈਮੀਆ ਬੋਚਕੋਵਾ ਤੇਰੇ ਪਰ ਇਹ ਦੋਸ ਲੱਗਾ ਹੈ ਕਿ ਤੈਨੇ ੧੭ ਜਨਵਰੀ ੧੮੮੮ ਨੂੰ ਹੋਟਲ ਮੌਰੀਟੇਨੀਆ ਵਿੱਚ ਸਾਈਮਨ ਕਾਰਤਿਨਕਿਨ ਤੇ ਕਾਤੇਰੀਨਾ ਮਸਲੋਵਾ ਨਾਲ ਮਿਲ ਕੇ ਸੌਦਾਗਰ ਸਮੈਲਕੋਵ ਦੇ ਬਕਸ ਵਿੱਚੋਂ ਇਕ ਹੀਰੇ ਦੀ ਮੁੰਦਰੀ ਤੇ ਰੁਪਏ ਚੁਰਾਏ ਹਨ ਤੇ ਉਹ ਚੋਰੀ ਦਾ ਮਾਲ ਤੁਸੀਂ ਆਪੇ ਵਿੱਚ ਵੰਡ ਲਇਆ ਤੇ ਮੁੜ ਸੌਦਾਗਰ ਸਮੈਲਕੋਵ ਨੂੰ ਜਹਿਰ ਦੇ ਕੇ ਮਾਰ ਦਿੱਤਾ———ਕੀ ਤੂੰ ਆਪਣਾ ਦੋਸ ਪ੍ਰਵਾਨ ਕਰਦੀ ਹੈਂ ?"

"ਮੈਂ ਕਿਸੀ ਦੋਸ ਦੀ ਦੋਸੀ ਨਹੀਂ," ਬੜੀ ਦਲੇਰੀ ਤੇ ਤਕੜਾਈ ਨਾਲ ਉਸ ਜਵਾਬ ਦਿੱਤਾ, "ਮੈਂ ਉਸ ਕਮਰੇ ਦੇ ਨੇੜੇ ਵੀ ਕਦੀ ਨਹੀਂ ਸਾਂ ਗਈ ਤੇ ਜਿਸ ਵੇਲੇ ਤੱਤੜੀ ਅੰਦਰ ਗਈ ਸੀ, ਸਭ ਕੁਛ ਇਸ ਨੇ ਹੀ ਕੀਤਾ ਜੇ ?"

"ਇਹ ਗੱਲਾਂ ਤੂੰ ਮੁੜ ਪਈ ਕਰੀਂ," ਪ੍ਰਧਾਨ ਨੇ ਮੁੜ ਆਹਿਸਤਾ ਜੇਹਾ ਜ਼ਬਰਦਸਤੀ ਨਾਲ ਕਿਹਾ, "ਸੋ ਕੀ ਤੂੰ ਆਪਣੇ ਜੁਰਮ ਨਹੀਂ ਪ੍ਰਵਾਨ ਕਰਦੀ ?"

{{gap}"}ਨ ਮੈਂ ਰੁਪਏ ਲਏ, ਨ ਮੈਂ ਕਮਰੇ ਵਲ ਗਈ, ਨ ਮੈਂ ਉਹਨੂੰ ਸ਼ਰਾਬ ਪਿਲਾਈ । ਜੇ ਮੈਂ ਅੰਦਰ ਜਾਂਦੀ ਤਦ ਮੈਂ ਜਰੂਰ ਇਸ ਤੱਤੀ ਨੂੰ ਲੱਤਾਂ ਮਾਰ ਕੇ ਬਾਹਰ ਕੱਢ ਦਿੰਦੀ ।"

"ਸੋ ਤੂੰ ਜੁਰਮ ਥੀਂ ਇਨਕਾਰੀ ਹੈਂ ?"੧੦੮