ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈਨੇ ਮਸਲੋਵਾ ਨੂੰ ਦਿੱਤਾ, ਤੇ ਇਹ ਇਸ ਗਰਜ਼ ਨਾਲ ਕੀਤਾ ਕਿ ਉਹ ਮਸਲੋਵਾ ਬ੍ਰਾਂਡੀ ਦੇ ਗਲਾਸ ਵਿੱਚ ਘੋਲ ਕੇ ਉਸ ਸੌਦਾਗਰ ਨੂੰ ਪਿਆ ਦੇਵੇ ਤੇ ਇਓਂ ਤੈਨੇ ਉਸ ਸਮੈਲਕੋਵ ਨੂੰ ਮਾਰਿਆ । ਕੀ ਤੂੰ ਜੁਰਮ ਦਾ ਇਕਬਾਲੀ ਹੈਂ ?" ਪ੍ਰਧਾਨ ਨੇ ਪੁੱਛਿਆ ਤੇ ਹੁਣ ਆਪਣੇ ਸੱਜੇ ਪਾਸੇ ਵਲ ਉੜਿਆ ।

"ਨਹੀਂ, ਹਰਗਿਜ਼ ਨਹੀਂ, ਕਿਉਂਕਿ ਸਾਡਾ ਤਾਂ ਕੰਮ ਮਹਿਮਾਨਾਂ ਦੀ ਖਾਤਰ ਤਵਾਜ਼ੋ ਕਰਨ ਦਾ ਹੋਇਆ ਜੀ ।"
"ਤੂੰ ਇਹ ਗੱਲਾਂ ਮੁੜ ਕਰੀਂ———ਪਹਿਲਾਂ ਦੱਸ ਇਹ ਕਿ ਕੀ ਤੂੰ ਆਪਣਾ ਦੋਸ ਪ੍ਰਵਾਨ ਕਰਦਾ ਹੈਂ ?"
"ਨਹੀਂ ਜਨਾਬ ! ਮੈਂ ਸਿਰਫ...........।"

"ਹੋਰ ਗੱਲਾਂ ਤੂੰ ਸਾਨੂੰ ਮੁੜ ਦੱਸੀਂ, ਕੀ ਤੂੰ ਦੋਸ ਆਪਣਾ ਪ੍ਰਵਾਨ ਕਰਨਾ ਹੈਂ ?" ਪ੍ਰਧਾਨ ਨੇ ਆਹਿਸਤਾ ਜੇਹਾ ਪਰ ਪਕਿਆਈ ਨਾਲ ਫਿਰ ਪੁੱਛਿਆ ।

ਮੈਂ ਇਹੋ ਜੇਹੀ ਗੱਲ ਕਰ ਨਹੀਂ ਸਕਦਾ ਕਿਉਂਕਿ...."
ਅਸ਼ਰ ਮੁੜ ਸਾਈਮਨ ਕਾਰਤਿਨਕਿਨ ਕੋਲ ਦੌੜਦਾ ਆਇਆ ਤੇ ਉਹਨੂੰ ਇਸ ਬੇਹੂਦਾ ਗੁਫਤਗੂ ਕਰਨ ਥੀਂ ਗੋਸ਼ੇ ਜੇਹੇ ਵਿੱਚ ਹੋੜਿਆ, ਤੇ ਓਸੇ ਹੀ ਤਰਜ਼ ਨਾਲ ਜਿੰਵੇਂ ਓਹਨੂੰ ਉਹ ਡਰ ਪਾਉਣਾ ਚਾਹੁੰਦਾ ਸੀ ਕਿ ਇੱਥੇ ਇਓਂ ਕਰਨ ਨਾਲ ਮਤੇ ਕੋਈ ਉਸ ਲਈ ਹੋਰ ਉਪਦਰਵ ਨ ਖੜਾ ਹੋ ਜਾਂਦਾ ਹੋਵੇ । ਪ੍ਰਧਾਨ ਨੇ ਆਪਣਾ ਹੱਥ ਜਿਸ ਵਿੱਚ ਉਸ ਨੇ ਕਾਗਜ਼ ਪਕੜੇ ਹੋਏ ਸਨ, ਤੇ ਆਪਣੀ ਆਰਕ ਹੋਰ ਤਰਾਂ ਬਦਲਾ ਕੇ ਇਕ ਮੈਜਿਸਟਰੇਟੀ ਆਕੜ ਵਿੱਚ ਕਹਿਆ, "ਚਲੋ੧੦੭