ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੧

ਜਦ ਫਰਦ ਜੁਰਮ ਇਉਂ ਪੜ੍ਹਿਆ ਜਾ ਚੁੱਕਾ, ਪ੍ਰਧਾਨ ਨੇ ਮਿੰਬਰਾਂ ਨਾਲ ਕੁਛ ਮਸ਼ਵਰਾ ਕਰਕੇ ਆਪਣਾ ਮੂੰਹ ਕਾਰਤਿਨਕਿਨ ਵਲ ਮੋੜਿਆ । ਓਹਦੇ ਮੂੰਹ ਤੇ ਐਸੀ ਇਕ ਦਿੱਖ ਸੀ ਜਿਸ ਥੀਂ ਇਹ ਸਾਫ ਪਤਾ ਪਇਆ ਲੱਗਦਾ ਸੀ ਕਿ ਹਾਂ ਭਾਈ ਹੁਣ ਤਾਂ ਅਸੀ ਸਭ ਗੱਲ, ਸੱਚ ਸੱਚ, ਤੇ ਕੂੜ ਕੂੜ, ਨਿੱਕੀ ਨਿੱਕੀ ਤਫਸੀਲ ਤਕ ਤੇ ਨਿਰੋਲ ਸੱਚ ਤਕ ਅੱਪੜ ਕੇ ਛੱਡਾਂ ਗੇ ।

"ਕਿਸਾਨ———ਸਾਈਮਨ ਕਾਰਤਿਨਕਿਨ", ਪ੍ਰਧਾਨ ਨੇ ਖੱਬੇ ਪਾਏ ਝੁਕ ਕੇ ਆਵਾਜ਼ ਦਿੱਤੀ ।

ਸਾਈਮਨ ਕਾਰਤਿਨਕਿਨ ਉੱਠ ਖੜਾ ਹੋਇਆ, ਆਪਣੀਆਂ ਦੋਵੇਂ ਬਾਹਾਂ ਪਾਸਿਆਂ ਨਾਲ ਸਿੱਧੀਆਂ ਲਮਕਾ ਦਿੱਤੀਆਂ ਤੇ ਸਾਰਾ ਅੱਗੇ ਵਲ ਝੁਕ ਕੇ, ਬਿਨਾ ਬੋਲੇ, ਆਪਣੀਆਂ ਖਾਖਾਂ ਆਪਣੇ ਮਾਮੂਲ ਵਾਂਗ ਦੱਬ ਕੇ ਹਿਲਾਈ ਗਇਆ ।

"ਤੇਰੇ ਉੱਪਰ ਇਹ ਦੋਸ ਲੱਗਾ ਹੈ ਕਿ ੧੭ ਜਨਵਰੀ ੧੮੮੮ ਨੂੰ ਤੋਂ ਯੋਫੈਮੀਆ ਬੋਚਕੋਵਾ ਤੇ ਕਾਤੇਰੀਨਾ ਮਸਲੋਵਾ ਨਾਲ ਮਿਲ ਕੇ ਸੌਦਾਗਰ ਸਮੈਲਕੋਵ ਦੇ ਬਕਸ ਵਿੱਚੋਂ ਓਹਦਾ ਰੁਪਇਆ ਚੁਰਾਇਆ ਤੇ ਫਿਰ ਸੰਖੀਆ ਲਿਆ