ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁਤਾ ਮਸਲੋਵਾ ਨੇ ਕਾਰਤਿਨਕਿਨ ਪਾਸੋਂ ਓਹ ਪੁੜੀ ਲਈ, ਬਰਾਂਡੀ ਦੇ ਗਲਾਸ ਵਿਚ ਘੋਲੀ ਤੇ ਉਹਨੂੰ ਪਿਲਾ ਦਿੱਤੀ । ਜਿਸ ਕਰਕੇ ਸਮੈਲਕੋਵ ਪਾਰ ਬੋਲਿਆ।

'ਉੱਪਰ ਲਿਖੇ ਵਾਕਿਆਤ ਕਹਿ ਕੇ ਇਹ ਕਿਸਾਨ ਬੋਰਕੀ ਦੇ ਰਹਿਣ ਵਾਲਾ, ਸਾਈਮਨ ਕਾਰਤਿਨਕਿਨ ਉਮਰ ੩੩ ਸਾਲ ਤੇ ਇਹ ਸ਼ਹਿਰੀ ਗਰਾਮੀਨ ਯੋਫੈਮੀਆ ਬੋਚਕੋਵਾ ਉਮਰ ੪੩ ਸਾਲ, ਤੇ ਇਹ ਸ਼ਹਿਰੀ ਗਰਾਮੀਨ (ਮਿਸ਼ਾਂਕਾ) ਕਾਤੇਰੀਨਾ ਮਸਲੋਵਾ ਉਮਰ ੨੮ ਸਾਲ, ਇਸ ਜੁਰਮ ਦੇ ਮੁਰਤਕਿਬ ਹਨ ਕਿ ਇਨ੍ਹਾਂ ਨੇ ੧੭ ਜਨਵਰੀ ੧੮੮੮ ਨੂੰ ਉਪਰ ਦਸੇ ਸੌਦਾਗਰ ਸਮੈਲਕੋਵ ਦੀ ਨਕਦੀ ਕੋਈ ੨੬੦੦ ਰੂਬਲ ਮਿਲਕੇ ਚੁਰਾਏ, ਤੇ ਫਿਰ ਉੱਪਰ ਦਸੇ ਸੌਦਾਗਰ ਸਮੈਲਕੋਵ ਨੂੰ ਸ਼ਰਾਬ ਵਿੱਚ ਜ਼ਹਿਰ ਘੋਲ ਕੇ ਪਿਆਇਆ । ਜਿਸ ਪਿਆਲਣ ਵਿੱਚ ਇਨ੍ਹਾਂ ਦਾ ਇਰਾਦਾ ਸੀ ਕਿ ਓਹਨੂੰ ਜਾਨੋਂ ਮਾਰ ਦਿਤਾ ਜਾਵੇ ਤਾ ਕਿ ਜਿਹੜਾ ਜੁਰਮ ਇਨ੍ਹਾਂ ਕੀਤਾ ਸੀ, ਓਹਦਾ ਸਿਰ ਪੈਰ ਨ ਪਤਾ ਲੱਗ ਸਕੇ ਤੇ ਇਸ ਕਾਰਨ ਹੀ ਇਨ੍ਹਾਂ ਤਿੰਨਾਂ ਨੇ ਓਹਨੂੰ ਮਾਰ ਮੁਕਾਇਆ ਹੈ ।

"ਇਹ ਜੁਰਮ ਤਾਜ਼ੀਰਾਤ ਰੂਸ ਦੇ ਦਫਾ ੧੪੫੫ ਦਾ ਹੈ, ਤੇ ਇਸ ਵਾਸਤੇ ਉਸੇ ਦਫ਼ਾ ਤਾਜ਼ੀਰਾਤ ਰੂਸ ਮੁਤਾਬਕ ਤੇ ਦਫਾ ਫਲਾਣਾ ਫਲਾਣਾ ਜ਼ਾਬਤਾ ਫੌਜਦਾਰੀ ਦੇ ਕਿਸਾਨ੧੦੪