ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਜਦ ਮਸਲੋਵਾ ਹੋਟਲ ਪਹੁੰਚੀ, ਓਥੇ ਬੋਚਕੋਵਾ ਤੇ ਕਾਰਤਿਨਕਿਨ ਤ੍ਰਿਹਾਂ ਨੇ ਮਿਲ ਕੇ ਮਤਾ ਪਕਾਇਆ ਕਿ ਓਹਦੇ ਰੁਪਏ ਗ਼ਬਨ ਕਰੀਏ । ਇਨ੍ਹਾਂ ਨੇ ਉਹਦਾ ਰੁਪਿਆ ਤੇ ਹੋਰ ਕੀਮਤੀ ਚੀਜ਼ਾਂ ਚੁਰਾ ਲਈਆਂ ਤੇ ਆਪੇ ਵਿੱਚ ਵੰਡ ਲਈਆਂ, ਇਹ ਜੁਰਮ ਇਨ੍ਹਾਂ ਨੇ ਜਰੂਰ ਕੀਤਾ ।"

ਇਥੇ ਮਸਲੋਵਾ ਮੁੜ ਗੁੱਸੇ ਨਾਲ ਤ੍ਰੱਬਕੀ ਤੇ ਕੁਛ ਕਹਿਣ ਨੂੰ ਉੱਠੀ ਵੀ । ਮੂੰਹ ਓਹਦਾ ਰਤਾ ਲਾਲ ਹੋ ਗਇਆ ।

"ਮਸਲੋਵਾ ਨੂੰ ਹੀਰੇ ਦੀ ਮੁੰਦਰੀ ਉਹਦਾ ਹਿੱਸਾ ਮਿਲਿਆ," ਸਕੱਤਰ ਸਾਹਿਬ ਵਗੀ ਗਏ, "ਤੇ ਗ਼ਾਲਬਨ ਕੁਛ ਨਕਦੀ ਵੀ ਮਿਲੀ ਜਿਹੜੀ ਯਾ ਤਾਂ ਉਸ ਖਰਚ ਕਰ ਲਈ ਹੋਊ ਯਾ ਓਸ ਪਾਸੋਂ ਗੁੰਮ ਹੋ ਗਈ ਹੋਊ, ਕਿਊਂਕਿ ਓਸ ਰਾਤ ਓਹ ਵੀ ਤਾਂ ਨਸ਼ਈ ਸੀ । ਆਪਣੇ ਜੁਰਮ ਨੂੰ ਛੁਪਾਉਣ ਲਈ ਇਨ੍ਹਾਂ ਸਾਜ਼ਸ਼ੀਆਂ ਨੇ ਗੰਢ ਪਾਈ ਕਿ ਓਹਨੂੰ ਕਿਸੀ ਨ ਕਿਸੀ ਤਰਾਂ ਕੰਜਰ-ਘਰ ਥੀਂ ਵਾਪਸ ਹੋਟਲ ਵਿਚ ਲੈ ਆਂਦਾ ਜਾਏ ਤੇ ਓਥੇ ਲਿਆ ਕੇ ਓਹਨੂੰ ਸੰਖੀਆ ਦਿਤਾ ਜਾਏ । ਸੰਖੀਆ ਕਾਰਤਿਨਕਿਨ ਪਾਸ ਅੱਗੇ ਹੀ ਸੀ। ਇਸ ਗੋਂਦ ਨੂੰ ਸਿਰੇ ਚਾਹੜਨ ਲਈ ਮਸਲੋਵਾ ਮੁੜ ਓਸ ਕੰਜਰ-ਘਰ ਵਾਪਸ ਗਈ ਤੇ ਸਮੈਲਕੋਵ ਨੂੰ ਪ੍ਰੇਰ ਕੇ ਹੋਟਲ ਮੌਰੀਟੇਨੀਆ ਵਿਚ ਆਪਣੇ ਨਾਲ ਵਾਪਸ ਲਿਆਈ । ਜਦ ਮਸਲੋਵਾ ਹੋਟਲ੧੦੩