ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ ਓਹ ਉੱਥੇ ਗਈ ਤੇ ਸੌਦਾਗਰ ਦੀ ਆਪ ਦਿੱਤੀ ਚਾਬੀ ਨਾਲ ਟਰੰਕ ਦਾ ਚੰਦਰਾ ਖੋਲ ਕੇ ੪੦) ਰੂਬਲ ਕੱਢ ਕੇ ਲਿਆਈ । ਸੌਦਾਗਰ ਨੇ ਓਹਨੂੰ ਬੱਸ ਇੰਨੇ ਹੀ ਰੂਬਲ ਲਿਆਉਣ ਨੂੰ ਆਖਿਆ ਸੀ, ਤੇ ਉਹਦਾ ਬਿਆਨ ਹੈ ਕਿ ਉਸ ਨੇ ਹੋਰ ਕੁਝ ਵਾਧੂ ਨਹੀਂ ਸੀ ਕੱਢਿਆ । ਤੇ ਬੋਚਕੋਵਾ ਤੇ ਕਾਰਤਿਨਕਿਨ ਦੋਹਾਂ ਹੋਟਲ ਦੇ ਨੌਕਰਾਂ ਦੀ ਮੌਜੂਦਗੀ ਵਿੱਚ ਉਸ ਜੰਦਰਾ ਖੋਲ੍ਹਿਆ ਸੀ ਤੇ ਜੰਦਰਾ ਮਾਰਿਆ ਸੀ । ਤੇ ਉਹ ਦੋਵੇਂ ਕਹਿ ਸਕਦੇ ਹਨ ਕਿ ਉਸ ਨੇ ਸਵਾਏ ੪੦) ਰੂਬਲ ਦੇ ਓਥੋਂ ਹੋਰ ਕੁਛ ਨਹੀਂ ਸੀ ਕੱਢਿਆ।

"ਫਿਰ ਹੋਰ ਸ਼ਹਾਦਤ ਉਹਦੀ ਇਹ ਹੋਈ ਕਿ ਜਦ ਦੂਜੀ ਦਫਾ ਓਹ ਆਪਣੇ ਕੰਜਰ-ਘਰ ਪਹੁੰਚੀ, ਤਦ ਕਾਰਤਿਨਕਿਨ ਦੇ ਕਹਿਣ ਉੱਪਰ ਓਸ ਸੌਦਾਗਰ ਨੂੰ ਪੁੜੀ ਖਵਾਈ । ਪਰ ਉਸਨੇ ਇਹ ਸਮਝ ਕੇ ਖਵਾਈ ਸੀ ਕਿ ਇਹ ਪੁੜੀ ਨੀਂਦਰ ਲਿਆਉਣ ਵਾਲੀ ਅਫੀਮ ਜੇਹੀ ਹੋਵੇਗੀ ਤੇ ਇਹ ਪੀ ਕੇ ਸੌਦਾਗਰ ਨੂੰ ਨੀਂਦਰ ਆ ਜਾਵੇਗੀ ਤੇ ਜਦ ਇਓਂ ਉਹ ਸੈਂ ਜਾਸੀ ਤਦ ਉਸ ਨੂੰ ਕੁਛ ਵਕਤ ਮਿਲਸੀ ਕਿ ਉਸ ਸੌਦਾਗਰ ਥੀਂ ਆਪਣਾ ਥੋੜੀ ਦੇਰ ਲਈ ਪਿੱਛਾ ਛੁੜਾ ਸੱਕੇ ।

"ਓਹ ਬਿਆਨ ਕਰਦੀ ਹੈ ਕਿ ਉਸ ਕੋਈ ਰੁਪਏ ਨਹੀਂ ਲਏ, ਪਰ ਜਦ ਸਮੈਲਕੋਵ ਨੇ ਉਹਨੂੰ ਇਕ ਵੇਰੀ ਆਪਣੇ ਹੱਥ ਨਾਲ ਮਾਰਿਆ ਸੀ ਤੇ ਉਸ ਚੀਕ ਚਿਹਾੜਾ ਪਾ ਦਿੱਤਾ ਸੀ, ਤੇ ਡਰਾਵਾ ਵੀ ਦਿੱਤਾ ਸੀ ਕਿ ਉਹ ਉਸ ਪਾਸੋਂ ਚਲੀ ਜਾਵੇਗੀ, ਓਸ ਵੇਲੇ ਸੌਦਾਗਰ ਨੇ ਓਹਨੂੰ ਖ਼ੁਸ਼ ਕਰਨ ਲਈ ਆਪਣੀ ਹੀਰੇ੯੯