ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੈਲਕੋਵ ਦੀ ਸੀ, ਇਸ ਵੇਸ਼ੀਆ ਨੇ ਆਪਣੀ ਮਾਲਕਾ ਕੋਲ ਵੇਚੀ ਸੀ ।

"੪. ਕਿ (ਹੋਟਲ ਦੇ) ਕਮਰਿਆਂ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਯੋਫੈਮੀਆ ਬੋਚਕੋਵਾ ਨੇ ਸਮੈਲਕੋਵ ਦੇ ਮਰਨ ਦੇ ਦੂਜੇ ਦਿਨ ਹੀ ਆਪਣੇ ਬੈਂਕ ਦੇ ਚਲਿਤ ਹਿਸਾਬ ਵਿੱਚ ੧੮੦ ਰੂਬਲ ਜਮਾਂ ਕਰਾਏ ਸਨ ।

੫. ਕਿ ਕੰਜਰੀ ਲੁਬਕਾ ਦੇ ਬਿਆਨ ਦੇ ਅਨੁਸਾਰ ਹੋਟਲ ਦੋ ਨੌਕਰ ਸਾਈਮਨ ਕਾਰਤਿਨਕਨ ਨੇ ਉਸ ਨੂੰ ਕੋਈ ਪੁੜੀ ਲਿਆ ਦਿੱਤੀ ਸੀ, ਤੇ ਨਾਲੇ ਇਹ ਸਲਾਹ ਦਿੱਤੀ ਸੀ ਕਿ ਉਹ ਪੁੜੀ ਸੌਦਾਗਰ ਨੂੰ ਓਹਦੀ ਬਰਾਂਡੀ ਦੇ ਗਲਾਸ ਵਿੱਚ ਘੋਲ ਕੇ ਪਿਲਾ ਦਿੱਤੀ ਜਾਵੇ । ਇਹ ਗੱਲ ਲੁਬਕਾ ਨੇ ਮੰਨ ਲਈ ਸੀ ਤੇ ਇਓਂ ਉਸ ਇਹ ਪੁੜੀ ਸ਼ਰਾਬ ਵਿੱਚ ਘੋਲਕੇ ਓਸ ਸੌਦਾਗਰ ਨੂੰ ਪਿਲਾਈ ।

"ਤੇ ਜਦ ਉਸ ਉੱਪਰ ਜਿਰ੍ਹਾ ਹੋਈ, ਤਦ ਉਸ ਮੁਜਰਮ ਵੇਸ਼ੀਆ ਨੇ ਜਿਹਦਾ ਨਿੱਕਾ ਨਾਂ ਲੁਬਕਾ ਹੈ, ਬਿਆਨ ਕੀਤਾ ਕਿ ਜਦ ਸੌਦਾਗਰ ਸਮੈਲਕੋਵ ਹਾਲੇਂ ਓਹਦੀ ਮਾਲਕਾ ਦੇ ਘਰ ਹੀ ਸੀ ਜਿੱਥੇ ਜਿੰਵੇ ਓਹ ਦੱਸਦੀ ਹੈ, ਓਹ ‘ਕੰਮ’ ਕਰਦੀ ਸੀ, ਅਤੇ ਇਸ ਕੰਜਰੀ ਨੂੰ ਉਹਦੇ ਹੋਟਲ ਵਿੱਚ ਲਏ ਕਮਰੇ ਤੱਕ ਜਾਣ ਨੂੰ ਕਹਿਆ ਸੀ ਕਿ ਉੱਥੇ ਜਾਕੇ ਉਹਦੇ ਟਰੰਕ ਵਿੱਚੋਂ ਕੁਝ ਰੁਪੈ ਓਸ ਲਈ ਕੱਢ ਕੇ ਲਿਆਵੇ, ਤੇ ਉਹਦੀ ਇਹ ਗੱਲ ਮੰਨ੯੮