ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਾਂਡ ੧੦
ਫਰਦ ਜੁਰਮ ਇਉਂ ਸੀ :
"੧੭ ਜਨਵਰੀ ੧੮੮੮ਹੋਟਲ ਮੌਰੀਟੇਨੀਆ ਦੇ ਮਾਲਕ ਨੇ ਪੋਲੀਸ ਵਿੱਚ ਇਤਲਾਹ ਦਿੱਤੀ ਕਿ ਉਹਦੇ ਹੋਟਲ ਵਿੱਚ ਥੈਰਾਪੋਂਟ ਸਮੈਲਕੋਵ ਇਕ ਦੂਸਰੀ ਗਿਲਡ ਦਾ ਸੌਦਾਗਰ ਜਿਹੜਾ ਸਾਏਬੇਰੀਆ ਥੀਂ ਆਇਆ ਸੀ ਅਚਣਚੇਤ ਮਰ ਗਇਆ ਹੈ।
"ਮੁਕਾਮੀ ਚੌਥੇ ਜ਼ਿਲੇ ਦੇ ਪੋਲੀਸ ਦੇ ਡਾਕਟਰ ਨੇ ਸਾਰਟੀਫੀਕੇਟ ਦਿੱਤਾ "ਉਹਦੀ ਮੌਤ ਦਿਲ ਦੇ ਫਟ ਜਾਣ ਕਰਕੇ ਹੋਈ ਹੈ । ਇਹਦਾ ਕਾਰਨ ਅਤਿ ਦੀ ਸ਼ਰਾਬਨੋਸ਼ੀ ਸੀ ।' ਉਸ ਸਮੈਲਕੋਵ ਦੀ ਮੌਤ ਦੇ ਚੌਥੇ ਦਿਨ ਪਿੱਛੇ ਉਹਦਾ ਹਮ ਸ਼ਹਿਰੀ ਤੇ ਸਾਬੀ ਸਾਈਬੇਰੀਆ ਦਾ ਸੌਦਾਗਰ ਤਿਮੋਖਿਨ ਪੀਟਰਜ਼ਬਰਗ ਥੀਂ ਜਦ ਵਾਪਸ ਆਇਆ ਤੇ ਆਪਣੇ ਸੰਗੀ ਦੀ ਮੌਤ ਦੀ ਖਬਰ ਸੁਣੀ ਤੇ ਨਾਲੇ ਸਾਰੇ ਅੱਗੇ ਪਿੱਛੇ ਮੌਕੇ ਦੇ ਵਾਕਿਆਤ ਤੇ ਹਾਲ ਸੁਣੇ, ਤਦ ਓਸ ਆਪਣਾ ਸ਼ਕ ਪ੍ਰਗਟ ਕੀਤਾ ਕਿ ਸਮੈਲਕੋਵ ਆਪਣੀ ਮੌਤ ਨਹੀਂ ਮੋਇਆ, ਉਹ ਮਾਰਿਆ ਗਇਆ ਹੈ, ਤੇ ਤਲੇ ਦੱਸੇ ਬੰਦਿਆਂ ਨੇ ਉਹਨੂੰ ਜਹਿਰ ਦੇਕੇ ਮਾਰਿਆ ਹੈ । ਇਨ੍ਹਾਂ ਬੰਦਿਆਂ ਨੇ ਉਹਦਾ ਮਾਲਮਤਾਹ ਤੇ ਨਕਦੀ ਪਹਿਲਾਂ ਹੀ ਚੋਰੀ ਕਰ ਲੀਤੇ ਸਨ।