ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਵਜਾ ਰਹੀਆਂ ਸਨ। ਮਹਿਮਾਨਾਂ ਨੂੰ ਛੋਟੇ ਛੋਟੇ ਨਾਜ਼ੁਕ ਪਿਆਲੀਆਂ ਵਿਚ ਸਾਕੇ (Sake) ਪਾ ਪਾ ਦੇਂਦੇ ਪਏ ਸਨ। ਹਰ ਕੋਈ ਟੀਇਜ਼ਮ (Teaism) ਦੀ ਮਸਤੀ ਵਿਚ ਮਖਮੂਰ ਸੀ। ਉਸ ਕਮਰੇ ਵਿਚ ਕੋਮਲ ਹੁਨਰ ਦਾਂ ਪ੍ਰਭਾਵ ਸੀ, ਸਾਕੇ ਦੀ ਮਸਤੀ ਉਸਦੇ ਵਾਯੂ ਮੰਡਲ ਵਿਚ ਸੂਖਮ ਪ੍ਰਕਾਰ ਨਾਲ ਪਸਰ ਰਹੀ ਸੀ। ਪਰ ਉਸ ਸਮੇਂ ਪੂਰਨ ਸਿੰਘ ਨੇ ਓਕਾਕੂਰਾ ਦੀ ਪੇਸ਼ ਕੀਤੀ ਹੋਈ ਸਾਕੇ ਦੀ ਪਿਆਲ ਨਾ ਪੀਤੀ। ਜਦ ਆਪ ਤੇ ਆਪਦੇ ਸਾਥੀ ਮਿਸਟਰ ਰਾਏ ਉਠੇ ਤਦ ਓਕਾਕੂਰਾ ਇਨ੍ਹਾਂ ਨੂੰ ਦਰਵਾਜ਼ੇ ਤਕ ਛਡਨ ਲਈ ਆਇਆ।

"ਓਸ ਸਮੇਂ ਰਾਤ ਅੰਧੇਰੀ ਸੀ ਤੇ ਲੈਂਪਾਂ ਦਾ ਮਧਮ ਜਿਹਾ ਪ੍ਰਕਾਸ਼ ਸੀ। ਤੇ ਓਕਾਕੂਰਾ ਨੇ ਮੈਨੂੰ ਕਿਹਾ: "Puran San, I am for India!" ਤੇ ਇਹ ਕਹਿ ਉਸਨੇ ਅਪਨੇ ਕਿਮੋਨੋ ਦੀ ਗੰਢ ਨੂੰ ਤੋੜ ਸੁਟਿਆ ਤੇ ਅਪਨੀ ਛਾਤੀ ਨੰਗੀ ਕਰ ਕੇ ਕਿਹਾ: "ਦੇਖੋ! ਇਹ ਛਾਤੀ ਹਿੰਦੁਸਤਾਨ ਵਾਸਤੇ ਬਲ ਰਹੀ ਹੈ।" ਉਸ ਸਮੇਂ ਇਕ ਦੀਵੇ ਦੀ ਬਤੀ ਭੜਕ ਉਠੀ ਤੇ ਓਕਾਕੂਰਾ ਦੀ ਛਾਤੀ ਇਨਸਾਨ ਦੀ ਆਜ਼ਾਦੀ ਵਾਸਤੇ ਬਲਦੀ ਪਈ ਦਿਸੀ। ਉਸ ਮਹਾਂ ਵਾਕਯ "Asia is one" ਦਾ ਕਰਤਾ ਉਸ ਬਲਦੀ ਹੋਈ ਅਪਨੀ ਛਾਤੀ ਉਪਰ ਸ਼ਰਾਬ ਡੋਲ ਰਿਹਾ ਸੀ। ਜਿਥੇ