ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੀ ਓਸ ਕਮਰੇ ਦੇ ਚੁਫੇਰੇ ਪਾਈ ਸੀ, ਕੁਛ ਐਸਾ ਪ੍ਰਭਾਵ ਸੀ ਕਿ ਪ੍ਰਧਾਨ ਨੂੰ ਸ਼ਰਮ ਆ ਗਈ ਤੇ ਇਕ ਛਿਨ ਲਈ ਕੁਲ ਅਦਾਲਤ ਬਿਲਕੁਲ ਚੁਪ ਚਾਂ ਹੋ ਗਈ । ਇਕ ਸੁਨਸੁਨੀ ਛਾ ਗਈ ਤੇ ਇਹ ਚੁਪ ਤਾਂ ਤੁਟੀ ਜਦ ਕੋਈ ਬੈਠੀ ਪਬਲਿਕ ਵਿਚੋਂ ਹਸਿਆ, ਤੇ ਕਿਸੀ ਕਹਿਆ, "ਸ਼ੀ, ਸ਼ੀ !" ਤਦ ਪ੍ਰਧਾਨ ਨੇ ਉੱਪਰ ਤਕਿਆ ਤੇ ਅਗਲੀ ਕਾਰਵਾਈ ਕਰਨ ਲੱਗ ਪਇਆ :———

"ਕੀ ਤੂੰ ਪਹਿਲਾਂ ਵੀ ਕਦੀ ਅਦਾਲਤੇ ਚੜ੍ਹੀ ਸੈਂ ?"

"ਕਦੀ ਨਹੀਂ," ਮਸਲੋਵਾ ਨੇ ਆਹਿਸਤਾ ਜੇਹਾ ਜਵਾਬ ਦਿੱਤਾ ਤੇ ਠੰਡਾ ਸਾਹ ਭਰਿਆ ।

"ਫ਼ਰਦ ਜੁਰਮ ਦੀ ਕਾਪੀ ਮਿਲ ਗਈ ਹੈ ?"

"ਮੇਰੇ ਪਾਸ ਹੈ", ਉਸ ਉੱਤਰ ਦਿੱਤਾ ।

"ਬਹਿ ਜਾ ।"

ਕੈਦੀ ਜਿਵੇਂ ਕੋਈ ਸ਼ਰੀਫ ਸਵਾਣੀ ਆਪਣਾ ਲਮਕਣ ਚੁਕਦੀ ਹੈ, ਆਪਣੇ ਘਘਰੇ ਨੂੰ ਚੁਕਣ ਲਈ ਜਰਾ ਕੂ ਪਿਛੇ ਮੁੜੀ ਤੇ ਘਘਰਾ ਹੱਥ ਵਿੱਚ ਸਾਂਭ ਕੇ ਬਹਿ ਗਈ । ਆਪਣੇ ਨਿਕੇ ਨਿਕੇ ਹੱਥ ਓਸ ਕੋਟ ਵਿੱਚ ਢਕ ਲਏ, ਉਹਦੀਆਂ ਅੱਖਾਂ ਹਾਲ਼ੇ ਵੀ ਪ੍ਰਧਾਨ ਵਲ ਟਕ ਬੰਨ੍ਹ ਤਕ ਰਹੀਆਂ ਸਨ ।

ਗਵਾਹ ਸੱਦੇ ਜਾ ਚੁਕੇ ਸਨ, ਬਾਹਜ਼ੇ ਵਾਪਸ ਵੀ ਕਰ ਦਿਤੇ ਗਏ ਸਨ । ਉਹ ਡਾਕਟਰ ਜਿਸ ਨੇ ਡਾਕਟਰੀ ਇਲਮ ਵਿੱਚ ਨਿਪੁੰਨ ਹੋਣ ਕਰ ਕੇ ਆਪਣੀ ਸ਼ਹਾਦਤ ਦੇਣੀ ਸੀ ਚੁਣਿਆ ਜਾ੯੩