ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੀ ਦਾ ਕਦੀ ਹੋ ਨਹੀਂ ਸੀ ਸੱਕਦਾ, ਇਹ ਓਹਦਾ ਮਿੱਠਾ ਤੇ ਖਾਸ ਪ੍ਰਭਾਵ ਆਪਣਾ ਹਾਲੇਂ ਵੀ ਓਥੇ ਸੀ, ਭਾਵੇਂ ਚਿਹਰਾ ਕੁਝ ਫੁਲਿਆ ਸੀ ਤੇ ਉਸ ਉੱਪਰ ਰੋਗ ਰਹਤ ਨ ਹੋਣ ਦਾ ਪੀਲਾ ਪਣ ਛਾਇਆ ਹੋਇਆ ਸੀ । ਉਹ ਓਹਦਾ ਆਪਣਾ ਜਾਤੀ ਪ੍ਰਭਾਵ ਓਹਦੇ ਹੋਠਾਂ ਵਿੱਚ ਓਹੋ ਜੇਹਾ ਸੀ, ਓਹਦੀਆਂ ਅੱਖਾਂ ਵਿੱਚ ਪੈਂਦੇ ਓਸ ਰਤਾਕੂ ਭੈਂਗ ਵਿੱਚ ਸੀ, ਖਾਸ ਕਰ ਓਹਦੀ ਅਯਾਨਪੁਣੇ ਦੀ ਓਸ ਮੁਸਕਰਾਹਟ ਵਿੱਚ ਤੇ ਓਹਦੇ ਚਿਹਰੇ ਤੇ ਓਹਦੀ ਸ਼ਕਲ ਉੱਪਰ ਸਦਾ ਤਿਆਰ ਬਰ ਤਿਆਰ ਹੋਣ ਦੇ ਰੰਗ ਵਿੱਚ ਦਿੱਸ ਰਹਿਆ ਸੀ ।

"ਤੈਨੂੰ ਇਉਂ ਪਹਿਲੇ ਹੀ ਦੱਸ ਦੇਣਾ ਚਾਹੀਦਾ ਸੀ", ਤਾਂ ਪ੍ਰਧਾਨ ਨੇ ਮੁੜ ਨਰਮ ਸੁਰ ਵਿੱਚ ਸਮਝਾਇਆ ।

"ਤੇ ਤੇਰੇ ਪਿਉ ਦਾ ਨਾਂ ?"

"ਮੈਨੂੰ ਆਪਣੇ ਪਿਉ ਦਾ ਪਤਾ ਨਹੀਂ।"

"ਕੀ ਤੇਰਾ ਨਾਮ ਤੇਰੇ ਬਿਪਤਿਸਮੇਂ ਦੇ ਪਿਉ ਵਾਲਾ ਨਾਮ ਨਹੀਂ ਸੀ ਦਿੱਤਾ ਗਇਆ ?"

"ਹਾਂ ਮਿਖਯਾਲੋਵਨਾ !"

"ਪਰ ਕੀ ਕਸੂਰ ਇਸ ਕੀਤਾ ਹੋਣਾ ਹੈ ਤੇ ਕਿਹੜਾ ਜੁਰਮ ਇਸ ਉੱਪਰ ਲੱਗਾ ਹੋਣਾ ਹੈ ?" ਨਿਖਲੀਊਧਵ ਨੇ ਆਪਣੇ ਮਨ ਹੀ ਮਨ ਵਿੱਚ ਸੋਚਿਆ, ਪਰ ਹੁਣ ਖੁੱਲ੍ਹੀ ਤਰਾਂ ਸਾਹ ਨਹੀਂ ਸੀ ਲੈ ਸੱਕਦਾ ।

"ਤੇਰਾ ਟਬਰ ਵਾਲਾ ਨਾਂ, ਤੇਰਾ ਸਰਨਾਵਾਂ ਕੀ ਹੈ———ਇਹ ਪੁਛਦਾ ਹਾਂ", ਪ੍ਰਧਾਨ ਇਓਂ ਤੁਰੀ ਗਇਆ ।੯੧