ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਪਾਸ ਫਰਦ ਜਰਮ ਦੀ ਕਾਪੀ ਹੈ", ਉਹ ਸਾਰੇ ਜਵਾਬ ਬੜੀ ਦਲੇਰੀ ਨਾਲ ਦਿੰਦੀ ਗਈ ਤੇ ਇਉਂ ਬੋਲਦੀ ਸੀ ਜਿਵੇਂ ਹਰ ਜਵਾਬ ਨਾਲ ਓਸ ਇਹ ਵੀ ਕਹਿਣਾ ਹੈ :———

"ਠੀਕ ਠੀਕ, ਯੋਫੇਮੀਆ ਬੋਚਕੋਵਾ ! ਤੈਨੂੰ ਆਪਣੇ ਉਪਰ ਲੱਗੇ ਜੁਰਮ ਦਾ ਪਤਾ ਹੈ, ਤੈਨੂੰ ਏਸ ਗੱਲ ਦੀ ਕੋਈ ਪ੍ਰਵਾਹ ਨਹੀਂ ਜੇ ਹੋਰਨਾਂ ਨੂੰ ਤੇਰੇ ਜੁਰਮ ਦੀ ਖਬਰ ਹੋ ਜਾਵੇ ਤੇ ਤੂੰ ਕੋਈ ਹੋਰ ਫਜ਼ੂਲ ਗੱਲ ਨਹੀਂ ਬਰਦਾਸ਼ਤ ਕਰੇਂਗੀ ।"

ਓਹ ਜਦ ਸਾਰੇ ਜਵਾਬ ਦੇ ਚੁਕੀ ਤਾਂ ਬਿਨਾਂ ਕਿਸੀ ਥੀਂ ਅਖਵਾਏ ਦੇ ਹੀ ਆਪਣੀ ਥਾਂ ਤੇ ਬਹਿ ਗਈ ।

"ਤੇਰਾ ਨਾਂ ?" ਓਸ ਜਨਾਨੀਆਂ ਨੂੰ ਪਿਆਰ ਕਰਨ ਵਾਲੇ ਪ੍ਰਧਾਨ ਨੇ ਤੀਸਰੇ ਕੈਦੀ ਵਲ ਖਾਸ ਨਰਮੀ ਦੀ ਨਿਗਾਹ ਨਾਲ ਵੇਖ ਕੇ ਪੁੱਛਿਆ।

"ਤੈਨੂੰ ਖੜਾ ਹੋਣਾ ਪਵੇਗਾ," ਤਾਂ ਪ੍ਰਧਾਨ ਨੇ ਮੁੜ ਬੜੀ ਨਰਮੀ ਨਾਲ ਬੜੇ ਹੌਲੇ ਜੇਹਾ ਕਹਿਆ, ਇਹ ਵੇਖ ਕੇ ਕਿ ਮਸਲੋਵਾ ਖੜੀ ਨਹੀਂ ਸੀ ਹੋਈ ।

ਮਸਲੋਵਾ ਆਪਣੀ ਛਾਤੀ ਪੂਰੀ ਤਣ ਕੇ ਖੜੀ ਹੋ ਗਈ, ਤੇ ਪ੍ਰਧਾਨ ਵਲ ਵੇਖਣ ਲੱਗ ਗਈ । ਓਹਦੀਆਂ ਹਸੂ ਹਸੂ ਕਰਦੀਆਂ ਅੱਖਾਂ ਵਿਚ ਇਕ ਖਾਸ ਤਰ੍ਹਾਂ ਦੀ ਬੇਪਰਵਾਹੀ ਦਾ ਰੰਗ ਸੀ, ਜੋ ਹੋਵੇ ਸੋ ਹੋਵੇ ਓਹ ਹਰ ਗੱਲ ਲਈ ਤਿਆਰ ਸੀ ।
"ਤੇਰਾ ਨਾਂ ਕੀ ਹੈ ?"੮੮