ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਸਾਈਮਨ ਬੋਚਕੋਵਾ ਦੇ ਮੂਹਰੇ ਖੜੋਤਾ ਹੀ ਰਹਿਆ ।

"ਕਾਰਤਿਨਕਿਨ-ਬਹਿ ਜਾ ।"

ਪਰ ਕਾਰਤਿਨਕਿਨ ਤਦ ਹੀ ਜਾ ਕੇ ਬੈਠਾ ਜਦ ਅਸ਼ਰ ਸਾਹਿਬ ਆਪਣਾ ਸਿਰ ਇਕ ਪਾਸੇ ਸੁੱਟਿਆ ਹੋਇਆ ਤੇ ਅੱਖਾਂ ਭੈ ਦੇਣ ਲਈ ਚਪਾਟ ਖੋਲ੍ਹੀਆਂ ਹੋਈਆਂ ਦੌੜਦਾ ਓਸ ਵਲ ਆਇਆ ਤੇ ਓਹਨੂੰ ਗੋਸ਼ੇ ਵਿਚ ਐਸੀ ਤਰਾਂ ਕਹਿਆ ਜਿਵੇਂ ਹੁਣੇ ਕੋਈ ਖੂਨ ਹੋਣ ਲੱਗਾ ਹੈ———"ਬਹਿ ਜਾਹ, ਓਏ ਬਹਿ ਜਾਹ ।" ਤਦ ਉਹ ਓਵੇਂ ਹੀ ਛੇਤੀ ਬਹਿ ਗਿਆ ਜਿਵੇਂ ਛੇਤੀ ਕੁੱਦ ਕੇ ਝਟ ਪਟ ਉੱਠਿਆ ਸੀ। ਆਪਣਾ ਵੱਡਾ ਕੋਟ ਆਪਣੇ ਅੱਗੇ ਪਿੱਛੇ ਭੰਨ ਕੇ ਬਹਿ ਗਿਆ ਤੇ ਚੁਪ ਚਾਪ ਆਪਣੇ ਹੋਠ ਹਿਲਾਣ ਲੱਗ ਪਇਆ ।

"ਤੇਰਾ ਨਾਂ", ਪ੍ਰਧਾਨ ਨੇ ਕੈਦੀ ਨੂੰ ਪੁਛਿਆ, ਪਰ ਅੱਖ ਉਠਾ ਕੇ ਕੈਦੀ ਵਲ ਨਾਹ ਤੱਕਿਆ । ਆਪਣੇ ਅੱਗੇ ਧਰੇ ਕਾਗਤਾਂ ਵੱਲ ਹੀ ਵੇਂਹਦਾ ਰਿਹਾ । ਪ੍ਰਧਾਨ ਆਪਣੇ ਕੰਮ ਵਿਚ ਇੰਨਾਂ ਨਿਪੁੰਨ ਸੀ ਕਿ ਇੱਕੋ ਵਕਤ ਦੋ ਦੋ ਕੰਮ ਕਰ ਲੈਂਦਾ । ਸੀ ਤਾਕਿ ਕੰਮ ਜਲਦੀ ਨਿਪਟਾ ਸਕੇ ।

ਬੋਚਕੋਵਾ ੪੩ ਸਾਲ ਦੀ ਉਮਰ ਦੀ ਸੀ ਤੇ ਰਹਿਣ ਵਾਲ ਕੋਲੋਮਨਾ ਸ਼ਹਿਰ ਦੀ ਸੀ । ਉਹ ਵੀ ਹੋਟਲ ਮੌਰੀਟੇਨੀਆ ਨੌਕਰ ਸੀ।

"ਮੈਂ ਇਸ ਥੀਂ ਪਹਿਲਾਂ ਕਦੀ ਨਹੀਂ ਸਾਂ ਫੜੀ ਗਈ੮੭