ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੇਰੀ ਉਮਰ ?"

"੩੩ ਸਾਲ, ਮੈਂ ਜੰਮਿਆਂ ਸਾਂ ਇਕ ਹਜ਼ਾਰ ਅੱਠ———" ।

"ਕੀ ਮਜ੍ਹਬ ?"

"ਰੂਸੀ ਮਜ੍ਹਬ ਸਨਾਤਨੀ ।"

"ਵਿਆਹਿਆ ਕਿ ਨਹੀਂ ?"

"ਜਨਾਬ, ਨਹੀਂ ।"

"ਕੀ ਕੰਮ ਕਰਦਾ ਹੈਂ ?"

"ਹੋਟਲ ਮੌਰੀਟੇਨੀਆ ਵਿਚ ਨੌਕਰੀ ।"

"ਕਦੀ ਪਹਿਲਾਂ ਵੀ ਤੇਰੇ ਉੱਪਰ ਮੁਕੱਦਮਾਂ ਬਣਿਆ ?"

"ਨਹੀਂ ਜੀ, ਇਸ ਥੀਂ ਪਹਿਲਾਂ ਮੇਰੇ ਉੱਪਰ ਕਦੀ ਕੋਈ ਮੁਕੱਦਮਾਂ ਨਹੀਂ ਸੀ ਬਣਿਆ ਇਸ ਥੀਂ ਪਹਿਲਾਂ ਅਸੀ ਰਹਿੰਦੇ......."

"ਅੱਛਾ ਤੇਰੇ ਉੱਪਰ ਪਹਿਲਾਂ ਕਦੀ ਮੁਕੱਦਮਾਂ ਨਹੀਂ ਬਣਿਆ ?"

"ਰੱਬ ਨਹੀਂ ਕੀਤਾ ਜੀ, ਕਦੀ ਨਹੀਂ।"

"ਫਰਦ ਜੁਰਮ ਦੀ ਕਾਪੀ ਤੈਨੂੰ ਮਿਲੀ ਹੈ ?"

"ਮੇਰੇ ਪਾਸ ਹੈ ।"

"ਬਹਿ ਜਾ ।"

ਯੋਫੇਮੀਆ ਈਵਾਨੋਵਨਾ ਬੋਚਕੋਵਾ ਪ੍ਰਧਾਨ ਨੇ ਦੂਜੇ ਮੁਲਜ਼ਿਮ ਵਲ ਮੁਖਾਤਿਬ ਹੋ ਕੇ ਕਹਿਆ ।੮੬