ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਂਗਲਾਂ ਠੀਕ ਉਸੀ ਤਰਾਂ ਰੱਖੀ ਰਖੀਆਂ ਜਿਵੇਂ ਪਾਦਰੀ ਨੇ ਕਹਿਆ ਸੀ, ਜਿਵੇਂ ਓਹ ਇਸ ਕਵਾਇਦ ਕਰਨ ਦੇ ਸ਼ਾਇਕ ਹੀ ਸਨ, ਪਰ ਹੋਰਨਾਂ ਨੇ ਇਹ ਕਵਾਇਦ ਬੇਪਰਵਾਹੀ ਤੇ ਬਿਨਾਂ ਰਜ਼ਾਮੰਦੀ ਦੇ ਕੀਤੀ । ਕਈਆਂ ਨੇ ਤਾਂ ਉਹ ਲਫਜ਼ ਬੜੀ ਉੱਚੀ ਗੁਸਤਾਖ਼ੀ ਜੇਹੀ ਦੀ ਸੁਰ ਨਾਲ ਉਚਾਰੇ । ਬਾਜਿਆਂ ਨੇ ਤਾਂ ਮੁਕਾਬਲਾ ਜੇਹਾ ਕਰਨ ਦੀ ਤਬੀਅਤ ਨਾਲ ਬੋਲੇ ਜਿਵੇਂ ਓਨ੍ਹਾਂ ਦੇ ਮਨ ਵਿਚ ਇਹ ਗੱਲ ਆਈ ਸੀ ਕਿ ਆਹ ਲੌ ਜੇ ਤੁਸਾਂ ਇਹ ਬੋਲ ਬੁਲਾਣੇ ਹੀ ਹਨ ਤਦ ਅਸੀਂ ਬੋਲ ਦਿੰਦੇ ਹਾਂ । ਹੋਰਨਾਂ ਨੇ ਬੜੀ ਹੀ ਨੀਵੀਂ ਆਵਾਜ਼ ਤਕਰੀਬਨ ਗੋਸ਼ੇ ਵਾਂਗ ਦੁਹਰਾਏ ਤੇ ਫਿਰ ਜਿੰਵੇਂ ਡਰ ਗਏ, ਪਾਦਰੀ ਦੇ ਲਫਜ਼ਾਂ ਨੂੰ ਛੇਤੀ ਛੇਤੀ ਫੜਨ ਦੀ ਕੀਤੀ, ਬਾਜਿਆਂ ਤਾਂ ਆਪਣੀਆਂ ਚੁਟਕੀਆਂ ਘੁੱਟ ਕੇ ਰਖੀਆਂ ਜਿਵੇਂ ਕੋਈ ਨ ਦਿੱਸਦੀ ਚੀਜ ਓਨ੍ਹਾਂ ਉਂਗਲਾਂ ਵਿਚ ਓਵੇਂ ਫੜੀ ਹੋਈ ਹੈ ਤੇ ਢਿੱਲਾ ਕਰਨ ਨਾਲ ਓਹ ਤਲੇ ਢਹਿ ਪਵੇਗੀ । ਦੂਜੇ ਹੋਰ ਕਦੀ ਖੋਲ੍ਹਦੇ ਤੇ ਕਦੀ ਚੁਟਕੀ ਮਾਰ ਲੈਂਦੇ ਸਨ । ਇਕ ਪਾਦਰੀ ਦੇ ਸਵਾਏ ਸਾਰਿਆਂ ਨੂੰ ਇਹ ਕਵਾਇਦ ਕਰਨ ਵਿਚ ਅਲਖਤ ਜੇਹੀ ਆਈ ਸੀ ਪਰ ਪਾਦਰੀ ਆਪਣੇ ਮਨ ਵਿਚ ਨਿਸਚਿੰਤ ਸੀ ਕਿ ਓਹ ਇਕ ਬੜਾ ਹੀ ਜਰੂਰੀ ਤੇ ਲੋੜਵੰਦਾ ਕੰਮ ਕਰ ਰਹਿਆ ਹੈ ।

ਸੌਂਹ ਖਵਾਣ ਦੀ ਰਸਮ ਪੂਰੀ ਹੋ ਜਾਨ ਮਗਰੋਂ ਪ੍ਰਧਾਨ ਜੂਰੀ ਨੂੰ ਕਹਿਆ ਕਿ ਹੁਣ ਓਹ ਕੋਈ ਆਪਣਾ ਫੋਰਮੈਨ ਚੁਣ ਲੈਣ । ਜੂਰੀ ਓਹ ਹੁਕਮ ਲੈਕੇ ਅਦਾਲਤ ਥੀਂ ਬਾਹਰ ਆਪਣੇ ਬਹਸ ਕਰਨ ਵਾਲੇ ਕਮਰੇ ਵਿਚ ਤੁਰ ਗਈ ।੮੨