ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦ ਓਹ ਸਾਰੇ ਪਲੈਟਫਾਰਮ ਦੀਆਂ ਪਉੜੀਆਂ ਚੜ੍ਹਕੇ ਉੱਪਰ ਆ ਗਏ, ਪਾਦਰੀ ਨੇ ਆਪਣਾ ਗੰਜਾ ਚਿੱਟਾ ਸਿਰ ਓਸ ਕਾਲੇ ਰੇਸ਼ਮੀ ਚੋਗ਼ੇ ਦੀ ਥਿੰਧੀ ਥਿੰਧਾਰ ਮੋਰੀ ਜੇਹੀ ਵਿਚੋਂ ਬਾਹਰ ਕੱਢਿਆ ਤੇ ਆਪਣੇ ਪਤਲੇ ਪਏ ਵਾਲਾਂ ਨੂੰ ਮੁੜ ਇਕ ਵੇਰੀ ਹੱਥ ਫੇਰ ਕੇ ਸਵਾਰ ਕੇ ਉਹ ਜੂਰੀ ਵਲ ਮੁਖਾਤਿਬ ਹੋਇਆ, "ਹੁਣ ਆਪਣੇ ਸੱਜੇ ਹੱਥ ਇਉਂ ਮੇਰੇ ਵਾਂਗ ਖੜੇ ਕਰੋ, ਤੇ ਆਪਣੀਆਂ ਉਂਗਲਾਂ ਇਉਂ ਮੇਰੇ ਵਾਂਗ ਕੱਠੀਆਂ ਕਰੋ"———ਇਹ ਆਪਣੀ ਕੰਬ ਰਹੀ ਆਵਾਜ਼ ਵਿਚ ਕਹਿ ਕੇ ਓਸ ਆਪਣਾ ਮੋਟਾ ਭੜੋਲਾ ਹੋਇਆ ਝੁਰਲੀਆਂ ਪਈਆਂ ਹੱਥ ਉੱਚਾ ਕੀਤਾ ਤੇ ਆਪਣਾ ਅੰਗੂਠਾ ਤੇ ਦੋ ਪਹਿਲੀਆਂ ਉਂਗਲਾਂ ਇਉਂ ਜੋੜੀਆਂ ਜਿਵੇਂ ਕੋਈ ਚੁਟਕੀ ਭਰਨ ਲੱਗਦਾ ਹੈ। "ਹਾਂ ਹੁਣ ਮੇਰੇ ਮਗਰ ਮਗਰ ਇਹ ਲਫਜ਼ ਦੁਹਰਾਈ ਜਾਵੋ"- "ਮੈਂ ਸਰਬ ਸ਼ਕਤੀਮਾਨ ਰੱਬ ਦੀ ਸੌਂਹ ਖਾ ਕੇ ਤੇ ਆਪਣੇ ਮਾਲਕ ਦੀ ਪਾਕ ਅੰਜੀਲ ਦੀ ਸੌਂਹ ਖਾ ਕੇ ਤੇ ਇਸ ਸਲੀਬ ਦੀ ਸੌਂਹ ਖਾ ਕੇ ਇਕਰਾਰ ਕਰਦਾ ਹਾਂ ਕਿ ਇਸ ਕੰਮ ਵਿਚ", ਓਹ ਕਹਿੰਦਾ ਇਉਂ ਸੀ ਕਿ ਹਰ ਇਕ ਲਫਜ਼ ਕਹਿਣ ਦੇ ਬਾਹਦ ਕੁਛ ਠਹਿਰ ਜਾਂਦਾ ਸੀ, (ਨਾਲੇ ਕਵਾਇਦ ਠੀਕ ਕਰਵਾਣ ਲਈ ਕਿਸੀ ਕਿਸੀ ਨੂੰ ਕਹੀ ਜਾਂਦਾ ਸੀ)-'ਭਾਈ, ਆਪਣੀ ਬਾਂਹ ਤਲੇ ਨ ਕਰ, ਇਉਂ ਸਿਧੀ ਉੱਚੀ ਰਖ", ਤੇ ਓਸ ਨੇ ਲੱਗਦੇ ਹੀ ਇਕ ਨੌਜਵਾਨ ਆਦਮੀ ਨੂੰ ਜਿਸ ਨੇ ਬਾਂਹ ਤਲੇ ਕਰ ਛੱਡੀ ਸੀ ਝਾੜਿਆ ਵੀ———"ਕਿ ਇਸ ਕੰਮ ਵਿਚ , ਜਿਹੜਾ......"।

ਓਸ ਪੁਰ ਰੋਹਬ ਦਾਹੜੀ ਵਾਲੇ ਆਦਮੀ, ਕਰਨੈਲ ਤੇ ਸੌਦਾਗਰ ਤੇ ਕੇਈ ਹੋਰਾਂ ਨੇ ਆਪਣੀਆਂ ਬਾਹਾਂ ਤੇ੮੧