ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿਲੂਣ ਕੇ ਓਹ ਆਪਣੇ ਸਾਹਮਣੇ ਦੀ ਖਿੜਕੀ ਵਲ ਤੱਕਣ ਲਗ ਗਇਆ ।

ਜਦ ਤਕ ਸਾਰੇ ਕੈਦੀ ਥਾਂ ਥਾਂ ਤੇ ਬਹਿ ਨਹੀਂ ਸਨ ਗਏ, ਪ੍ਰਧਾਨ ਠਹਿਰਿਆ ਰਹਿਆ । ਹੁਣ ਜਦ ਮਸਲੋਵਾ ਵੀ ਬਹਿ ਗਈ ਤਦ ਓਹ ਸਕੱਤਰ ਨੂੰ ਮੁਖਾਤਿਬ ਕਰਕੇ ਬੋਲਿਆ ਤੇ ਸਾਧਾਰਨ ਅਦਾਲਤ ਦੀ ਕਾਰਵਾਈ ਆਰੰਭ ਹੋਈ । ਜੂਰੀ ਦੇ ਮੈਂਬਰਾਂ ਦੀ ਮੁੜ ਗਿਣਤੀ ਹੋਈ । ਜਿਹੜੇ ਨਹੀਂ ਸਨ ਆਏ ਓਨ੍ਹਾਂ ਉੱਪਰ ਰੀਮਾਰਕ ਦਿੱਤੇ ਗਏ ਕਿ ਓਨ੍ਹਾਂ ਪਾਸੋਂ ਕਿੰਨਾ ਕਿੰਨਾ ਹਰਜਾਨਾ ਆਦਿ ਵਸੂਲ ਕਰਨਾ ਹੈ । ਤੇ ਜਿਨ੍ਹਾਂ ਆਪਣੀ ਗੈਰ ਹਾਜ਼ਰੀ ਦੀ ਮਜਬੂਰੀ ਦੱਸ ਕੇ ਅਰਜ਼ੀਆਂ ਘੱਲੀਆਂ ਹੋਈਆਂ ਸਨ ਕਿ ਉਹ ਕਿਸ ਕਿਸ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਸਨ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਮਨਜ਼ੂਰ ਯਾ ਨਾ ਮਨਜ਼ੂਰ ਕੀਤਾ ਗਇਆ, ਤੇ ਆਖ਼ਰ ਜੂਰੀ ਦੇ ਮੈਂਬਰਾਂ ਦੇ ਘਟ ਵਧ ਜਾਣ ਦੀ ਹਾਲਤ ਵਿਚ ਕੋਈ ਐਸੇ ਵਾਧੂ ਮੈਂਬਰ ਤਜਵੀਜ਼ ਕਰ ਰੱਖਣੇ, ਜਿਹੜੇ ਵੇਲੇ ਸਿਰ ਉਨ੍ਹਾਂ ਦੀ ਥਾਂ ਕੰਮ ਦੇ ਸੱਕਣ ।

ਕੁਛ ਇਕ ਕਾਗਤਾਂ ਦੇ ਟੁਕੜੇ ਠੱਪ ਠਪਾ ਕੇ ਉੱਥੇ ਪਏ ਗਲਾਸ ਦੇ ਫੂਲਦਾਨਾਂ ਵਿੱਚੋਂ ਇਕ ਵਿਚ ਟੰਗ ਕੇ ਸਾਂਭ ਦਿੱਤੇ । ਪ੍ਰਧਾਨ ਸਾਹਿਬ ਨੇ ਆਪਣੀ ਕਮੀਜ਼ ਦੀਆਂ ਸੋਨੇ ਦੇ ਬਟਨਾਂ ਵਾਲੀਆਂ ਕਫਾਂ ਉੱਪਰ ਵਲ ਛੁੰਗੀਆਂ ਤੇ ਆਪਣੀਆਂ ਵਾਲਾਂ ਭਰੀਆਂ ਦੋਵੇਂ ਮਲੂਕ ਬੀਣੀਆਂ ਨੰਗੀਆਂ ਕੀਤੀਆਂ, ਤੇ ਜਿਵੇਂ ਇਕ ਖੇਲ ਕਰਨ ਵਾਲਾ ਜਾਦੂਗਰ ਆਪਣੇ ਹੱਥ ਉੱਚ ਕਰ ਤਾਸ਼ ਦੇ ਪੱਤੇ ਰਲਾਂਦਾ ਤੇ ਕੱਢਦਾ ਹੈ, ਉਸੀ ਤਰਾਂ ਪ੍ਰਧਾਨ ਨੇ ਪਰਚੀਆਂ ਜੇਹੀਆਂ ਪਾਈਆਂ, ਵਤ੭੮