ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੮

ਪ੍ਰਧਾਨ ਨੇ ਅੱਗੇ ਧਰੇ ਕਾਗਜ ਪਰਤਾ ਪਰਤੂ ਕੇ ਤੱਕੇ, ਤੇ ਅਸ਼ਰ ਤੇ ਸਕੱਤਰ ਦੋਹਾਂ ਉੱਪਰ ਕੁਛ ਪ੍ਰਸ਼ਨ ਕੀਤੇ, ਤੇ ਜਦ ਉਨ੍ਹਾਂ ਦੋਹਾਂ ਨੇ ਆਪਣੇ ਜਵਾਬ ਹਾਂ ਵਿਚ ਦਿਤੇ ਤਦ ਉਸ ਨੇ ਹੁਕਮ ਦਿੱਤਾ ਕਿ ਮੁਲਜ਼ਮਾਂ ਨੂੰ ਅੰਦਰ ਲਿਆਂਦਾ ਜਾਏ ।

ਜੰਗਲੇ ਦੇ ਪਿੱਛੇ ਦਰਵਾਜ਼ਾ ਚੁਪਾਟ ਖੁੱਲ੍ਹਿਆ ਤੇ ਓਸੀ ਛਿਨ ਨੰਗੀਆਂ ਤਲਵਾਰਾਂ ਸੂਤੀਆਂ ਹੋਈਆਂ ਤੇ ਸਿਰਾਂ ਉੱਪਰ ਟੋਪੀਆਂ ਵਾਲੇ ਦੋ ਸਿਪਾਹੀ ਅੰਦਰ ਆਏ ਤੇ ਉਨ੍ਹਾਂ ਦੇ ਮਗਰ ਕੈਦੀ ਅੰਦਰ ਵੜੇ, ਇਕ ਲਾਲ ਵਾਲਾਂ ਵਾਲਾ ਮਾਤਾ ਦਾ ਦਾਗਿਆ ਮਰਦ ਤੇ ਦੋ ਤੀਮੀਆਂ ਸਨ । ਮਰਦ ਨੇ ਜੇਲ੍ਹ ਖਾਨੇ ਦਾ ਲੰਮਾਂ ਕੋਟ ਪਾਇਆ ਹੋਇਆ ਸੀ ਜਿਹੜਾ ਓਸ ਲਈ ਨ ਸਿਰਫ ਬਹੁਤ ਹੀ ਲੰਮਾ ਸੀ ਬਲਕਿ ਬੇਥਵਾ ਖੁੱਲ੍ਹਾ ਵੀ ਸੀ । ਓਸ ਕੈਦੀ ਨੇ ਆਪਣੇ ਦੋਵੇਂ ਅੰਗੂਠੇ ਬਾਹਰ ਕੱਢ ਕੇ ਤੇ ਆਪਣੀਆਂ ਦੋਹਾਂ ਬਾਹਾਂ ਨੂੰ ਆਪਣਿਆਂ ਪਾਸਿਆਂ ਨਾਲ ਘੁੱਟ ਕੇ ਤੇ ਦਬਾ ਕੇ ਆਪਣੇ ਹੱਥਾਂ ਦੇ ਅੱਗੇ ਖਿਸਕ ਜਾਣ ਥੀਂ ਰੋਕ ਰਖਿਆ ਹੋਇਆ ਸੀ । ਓਸ ਨ ਤਾਂ ਜੱਜਾਂ ਵਲ ਤੱਕਿਆਂ, ਨ ਅੱਗੇ ਪਿੱਛੇ ਕਿਧਰੇ ਹੋਰ ਦੇ ਤੱਕਿਆ । ਆਪਣੀ ਸੇਧ ਵਿਚ ਪਏ ਬੈਂਚ ਵਲ ਹੀ ਤੱਕਦਾ ਰਹਿਆ ਤੇ ਅਗੇ ਵਧ ਕੇ ਬੈਂਚ ਦੇ ਪਰਲੇ ਐਨ ਸਿਰੇ ਦੀ ਥਾਂ ਤੇ ਜਾ ਕੇ ਬਹਿ ਗਇਆ, ਤੇ ਇਉਂ ਸੁਕੜ ਕੇ ਬੈਠਾ ਕਿ ਹੋਰਨਾਂ ਲਈ ਥਾਂ ਕਾਫੀ ਛੱਡ ਦਿਤੀ । ਫਿਰ ਅੱਖਾਂ ਗੱਡ ਕੇ ਪ੍ਰਧਾਨ ਵਲ