ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸਨੂੰ ਕੁਛ ਇਕ ਹੋਰ ਵਾਕਿਆਤ ਤੇ ਵਿਚਲੀਆਂ ਗੱਲਾਂ ਦੇ ਦੇਖਣ ਦੀ ਲੋੜ ਸੀ, ਤੇ ਇਹ ਉਹ ਛੇਤੀ ਛੇਤੀ ਮਿਸਲ ਵਿੱਚੋਂ ਲੱਭ ਕੇ ਨੋਟ ਕਰ ਰਹਿਆ ਸੀ ।

ਡੈਸ ਦੇ ਪਲੇਟਫਾਰਮ ਦੇ ਸਾਹਮਣੇ ਪਾਸੇ ਸਕੱਤਰ ਬੈਠਾ ਹੋਇਆ ਸੀ, ਤੇ ਆਪਣੇ ਲੋੜਵੰਦੇ ਸਭ ਕਾਗਜ਼ ਇਕੱਠੇ ਕਰਕੇ ਉਸ ਨੂੰ ਸਮਝੋ ਰਤਾ ਕੂ ਵਿਹਲ ਮਿਲੀਸੀ । ਉਸ ਵਿਹਲੇ ਸਮੇਂ ਦੀ ਵਿੱਥ ਵਿੱਚ ਇਕ ਅਖਬਾਰ ਦਾ ਆਰਟੀਕਲ ਪੜ੍ਹ ਰਹਿਆ ਸੀ, ਜਿਹੜਾ ਸਰਕਾਰੀ ਸੈਨਸਰ ਨੇ ਛਾਪਣਾ ਮਨਾ ਕਰ ਦਿੱਤਾ ਹੋਇਆ ਸੀ । ਪਰ ਓਹੋ ਹੀ ਆਰਟੀਕਲ ਇਸ ਨੇ ਛਪਿਆ ਹੋਇਆ ਕਿਧਰੋਂ ਨ ਕਿਧਰੋਂ ਆਪਣੇ ਪੜ੍ਹਨ ਲਈ ਲੱਭ ਲਿਆਂਦਾ ਹੋਇਆ ਸੀ, ਤੇ ਓਹਨੂੰ ਪਹਿਲਾਂ ਵੀ ਪੜ੍ਹ ਚੁੱਕਾ ਸੀ, ਪਰ ਇਸ ਵੇਲੇ ਓਹ ਇਸ ਫ਼ਿਕਰ ਵਿਚ ਸੀ ਕਿ ਕਿਸੀ ਵੇਲੇ ਇਸ ਆਰਟੀਕਲ ਬਾਬਤ ਉਸ ਦਾਹੜੀ ਵਾਲੇ ਅਦਾਲਤ ਦੇ ਮਿੰਬਰ ਨਾਲ ਗੱਲ ਬਾਤ ਕਰੇ, ਓਹਨੂੰ ਪਤਾ ਸੀ ਕਿ ਉਹ ਇਸ ਨਾਲ ਇਨ੍ਹਾਂ ਗੱਲਾਂ ਵਿਚ ਸਹਿਮਤ ਹੈ । ਪਰ ਗੱਲਾਂ ਕਰਨ ਥੀਂ ਪਹਿਲਾਂ ਉਹ ਇਸ ਲੇਖ ਨੂੰ ਇਕ ਵੇਰੀ ਮੁੜ ਆਪ ਪੜ੍ਹਨਾ ਚਾਹੁੰਦਾ ਸੀ ।੭੫