ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਲੈਟਫਾਰਮ ਉੱਪਰ ਚੜ੍ਹ ਰਹਿਆ ਸੀ, ਉਹ ਇਕ ਅਜੀਬ ਜੇਹੀ ਸੋਚ ਵਿੱਚ ਸੀ । ਉਹਦੀ ਆਦਤ ਸੀ, ਕਿ ਆਪਣੇ ਆਪ ਉੱਤੇ ਕੀਤੇ ਸਵਾਲਾਂ ਦਾ ਜਵਾਬ ਅਜੀਬ ਵਹਿਮੀ ਤ੍ਰੀਕਿਆਂ ਨਾਲ ਔਂਸੀਆਂ ਤੇ ਮਿਥਨਾਂ ਨਾਲ ਦਿੰਦਾ ਹੁੰਦਾ ਸੀ । ਉਸ ਹੁਣੇ ਹੀ ਆਪਣੇ ਮਨ ਵਿੱਚ ਇਕ ਗੱਲ ਮਿਥੀ ਸੀ ਕਿ ਕੀ ਅੱਜ ਸਵੇਰੇ ਦਾ ਇਲਾਜ ਓਹਨੂੰ ਠੀਕ ਬੈਠੁ ਕਿ ਨਹੀਂ, ਤੇ ਉਸ ਜਵਾਬ ਲਈ ਇਹ ਗੱਲ ਮਿਥੀ ਸੀ ਕਿ ਜੇ ਦਰਵਾਜੇ ਥੀਂ ਲੈ ਕੇ ਉਹਦੀ ਕੁਰਸੀ ਤਕ ਓਹਦੇ ਕਦਮ ਇਤਨੀ ਗਿਨਤੀ ਦੇ ਹੋਏ ਜਿਹੜੇ ਤਿੰਨ ਦੇ ਹਿੰਦਸੇ ਨਾਲ ਬਰਾਬਰ ਤਕਸੀਮ ਹੋ ਸੱਕਣ, ਤਾਂ ਠੀਕ ਬੈਠੂ, ਤੇ ਜੇ ਤਿੰਨ ਨਾਲ ਤਕਸੀਮ ਕੀਤਿਆਂ ਇਕ ਦਾ ਹਿੰਦਸਾ ਬਚੂ ਤਦ ਇਲਾਜ ਠੀਕ ਨਹੀਂ ਬੈਠੁਗਾ । ਓਹਦੇ ਕਦਮ ਕੁਰਸੀ ਤਕ ਪਹੁੰਚਦੇ ਕੁਲ ੨੬ ਹੋਏ ਸਨ, ਪਰ ਇਕ ਨਿੱਕਾ ਜੇਹਾ ਕਦਮ ਭਰਕੇ ਉਸਨੇ ੨੭ ਬਣਾ ਈ ਲਏ ਸਨ ।

ਪ੍ਰਧਾਨ ਤੇ ਮਿੰਬਰ ਆਪਣੀਆਂ ਸੋਨੇ ਨਾਲ ਕੱਢੇ ਕਾਲਰਾਂ ਵਾਲੀਆਂ ਬਰਦੀਆਂ ਪਾਏ ਜਦੋਂ ਆਏ ਬੜਾ ਹੀ ਰੁਹਬ ਪੈ ਗਇਆ, ਤੇ ਕਮਰੇ ਵਿੱਚ ਇਕ ਸ਼ਾਨ ਝਲਕਦੀ ਸੀ । ਤੇ ਇਨ੍ਹਾਂ ਵਰਦੀਆਂ ਦੀ ਸ਼ਾਨ ਦੇ ਤੇ ਰੁਹਬ ਦੇ ਆਪ ਵੀ ਸਾਰੇ ਮਾਨੀ ਸਨ, ਤੇ ਇਓਂ ਜਾਪਦਾ ਸੀ ਕਿ ਆਪਣੀ ਮਨੀ ਵਡਿਆਈ ਦੀ ਖੁਮਾਰੀ ਦੇ ਭਾਵ ਨਾਲ ਓਹ ਸਾਰੇ ਛੇਤੀ ਛੇਤੀ ਸਬਜ਼ ਕੱਪੜੇ ਨਾਲ ਢੱਕੇ ਮੇਜ਼ ਨਾਲ ਵਿਛੀਆਂ ਕੁਰਸੀਆਂ ਉੱਪਰ ਬੈਠਕੇ——ਮਾਨੋ ਕੁਰਸੀਆਂ ਵਿੱਚ ਹੀ ਡੁੱਬ ਗਏ । ਉਨ੍ਹਾਂ ਦੇ ਸਾਹਮਣੇ ਮੇਜ਼ ਉੱਪਰ ਇਕ ਤਿਕੋਨੀ ਢਲੀ ਧਾਤੀ ਚੀਜ਼ ਰੱਖੀ ਸੀ, ਜਿਸ ਉੱਪਰ ਉਡਦੇ ਉਕਾਬ ਦਾ ਢਾਲਵਾਂ ਬੁੱਤ ਸੀ । ਇਹ ਇਕ ਓਹੋ੭੩