ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਸਬ ਕੋਈ ਉੱਠ ਖੜਾ ਹੋਇਆ, ਤੇ ਠੀਕ ਉਸ ਵੇਲੇ ਅਦਾਲਤ ਦੇ ਮਿੰਬਰਾਂ ਨੇ ਡੈਸ ਦੇ ਪਲੇਟਫਾਰਮ ਉੱਪਰ ਐਨ ਠੀਕ ਆਣ ਕਦਮ ਰੱਖੇ। ਸਬ ਥੀਂ ਮੋਹਰੇ ਪ੍ਰਧਾਨ——ਉਹਦੀ ਬੀਬੀ ਦਾਹੜੀ ਤੇ ਤੁਲੇ ਪੱਠੇ। ਉਸਦੇ ਪਿੱਛੇ ਸਾਡਾ ਉਹ ਉਦਾਸ ਅਦਾਲਤੀ ਜਿਹੜਾ ਵਹੁਟੀ ਨਾਲ ਸਵੇਰੇ ਲੜ ਕੇ ਆਇਆ ਸੀ। ਤੇ ਹੁਣ ਅਦਾਲਤ ਵਿੱਚ ਵੜਨ ਵੇਲੇ ਓਹ ਹੋਰ ਵੀ ਨਿੰਮੋਝੂਣ ਜੇਹਾ ਸੀ, ਕਿਉਂਕਿ ਇਤਨੇ ਚਿਰ ਵਿੱਚ ਓਹਦਾ ਸਾਲਾ ਉਹਨੂੰ ਆਣ ਕੇ ਮਿਲ ਗਇਆ ਸੀ, ਤੇ ਉਹਨੂੰ ਦੱਸ ਗਇਆ ਸੀ, ਕਿ ਮੈਂ ਆਪਣੀ ਭੈਣ ਨੂੰ ਘਰ ਮਿਲਣ ਗਇਆ, ਤਾਂ ਓਹ ਬੜੀ ਹੀ ਰੰਜਸ਼ ਵਿੱਚ ਖਫਾ ਬੈਠੀ ਸੀ, ਤੇ ਇਹ ਪੱਕ ਸੀ ਕਿ ਅੱਜ ਘਰ ਕੁਛ ਰਿੰਨ੍ਹਣਾ ਪੱਕਣਾ ਨਹੀਂ ਹੋਉਗਾ। "ਸੋ ਅੱਜ ਸਾਨੂੰ ਮੈਹਰਿਆਂ ਦੀ ਦੁਕਾਨ ਦਾ ਮੂੰਹ ਵੇਖਣਾ ਪਊ" ਸਾਲੇ ਨੇ ਹੱਸ ਕੇ ਇਕ ਹੋਰ ਬੋਲ ਕੱਸ ਦਿੱਤਾ। "ਇਹ ਕੋਈ ਹੱਸਣ ਦੀ ਗੱਲ ਹੈ," ਤਾਂ ਇਸ ਰੁੱਖੇ ਉਦਾਸ ਮਿੰਬਰ ਨੇ ਸਾਲੇ ਨੂੰ ਕਹਿਆ ਸੀ, ਤੇ ਇਹ ਕਹਿ ਕੇ ਉਸਦੀ ਹੋਰ ਵੀ ਖਾਨਿਓਂ ਗਈ ਸੀ।
ਸਬ ਥੀਂ ਪਿੱਛੇ ਕੋਰਟ ਦਾ ਤੀਸਰਾ ਮਿੰਬਰ ਓਹੋ ਮੈਥੀਊ ਨਿਕੀਵਿਚ ਜਿਹੜਾ ਸਦਾ ਦੇਰ ਨਾਲ ਆਉਂਦਾ ਸੀ, ਆ ਵੜਿਆ। ਇਹ ਵੀ ਦਾਹੜੀ ਵਾਲਾ ਬੰਦਾ ਸੀ। ਇਹਦੀਆਂ ਅੱਖਾਂ ਗੋਲ ਤੇ ਨਰਮ ਤੇ ਦਯਾਵਾਨ ਸਨ। ਇਹਨੂੰ ਬਦ ਹਜ਼ਮੀ ਦੀ ਬੀਮਾਰੀ ਸੀ ਤੇ ਅੱਜ ਸਵੇਰੇ ਹੀ ਨਇਆ ਇਲਾਜ ਸ਼ੁਰੂ ਕਰਵਾਇਆ ਸੀ, ਤੇ ਇਸ ਕਰਕੇ ਆਪ ਮਾਮੂਲ ਕੋਲੋਂ ਜਿਆਦਾ ਪੱਛੜ ਕੇ ਪਹੁਤਾ

ਸੀ। ਜਦ ਓਹ ਡੈਸ ਦੇ

੭੨