ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਪਹਿਲਾਂ ਲੰਘ ਜਾਣ ਦੇ ਅਦਬ ਵਿੱਚ ਕੋਈ ਠਹਿਰ ਜਾਂਦੇ ਸਨ, ਕੋਈ ਟੁਰ ਪੈਂਦੇ ਸਨ ।

ਅਦਾਲਤ ਦਾ ਕਮਰਾ ਬੜਾ ਵੱਡਾ ਤੇ ਲੰਮਾ ਸੀ, ਉਸ ਦੇ ਇਕ ਸਿਰੇ ਵਲ ਤਿੱਨ ਕਦਮਾਂ ਵਾਲੀਆਂ ਪਉੜੀਆਂ ਸਨ ਜਿਹੜੀਆਂ ਡੈਸ ਉੱਪਰ ਲੈ ਜਾਂਦੀਆਂ ਸਨ । ਇਸ ਉਚੇਰੇ ਕੀਤੇ ਡੈਸ ਉੱਪਰ ਮੇਜ਼ ਧਰਿਆ ਹੋਇਆ ਸੀ । ਮੇਜ਼ ਉੱਪਰ ਇਕ ਸਬਜ਼ ਢੰਗ ਦਾ ਮੇਜ਼ ਪੋਸ਼ ਵਿਛਿਆ ਹੋਇਆ ਸੀ, ਜਿਹਦਾ ਸੰਜਾਫ ਹੋਰ ਗੂਹੜੇ ਸਬਜ਼ ਰੰਗ ਦਾ ਲੱਗਿਆ ਚੰਗਾ ਲੱਗ ਰਹਿਆ ਸੀ ! ਮੇਜ਼ ਦੇ ਨਾਲ ਤਿੰਨ ਬਾਹਾਂ ਵਾਲੀਆਂ ਔਕ ਦੀ ਲੱਕੜੀ ਦੀਆਂ ਕੁਰਸੀਆਂ ਡੱਠੀਆਂ ਸਨ, ਇਨ੍ਹਾਂ ਕੁਰਸੀਆਂ ਦੀਆਂ ਪਿੱਠਾਂ ਬੜੀਆਂ ਉੱਚੀਆਂ ਸਨ, ਤੇ ਚੰਗਾ ਉੱਕਰਿਆਂ ਹੋਇਆ ਕੰਮ ਉਨ੍ਹਾਂ ਪਰ ਕੀਤਾ ਹੋਇਆ ਸੀ । ਤੇ ਪਿੱਛੇ ਦੀਵਾਰ ਉੱਪਰ ਸ਼ਾਹਨਸ਼ਾਹ ਜ਼ਾਰ ਰੂਸ ਦੀ ਅੱਧੇ ਕੂ ਕਾਮਤ ਦੀ ਵੱਡੀ ਤਸਵੀਰ ਲਟਕ ਰਹੀ ਸੀ । ਇਸ ਤਸਵੀਰ ਦੇ ਰੰਗ ਬੜੇ ਭੜਕਦੇ ਰੰਗ ਸਨ, ਤੇ ਜ਼ਾਰ ਨੇ ਆਪਣੀ ਸ਼ਾਹੀ ਵਰਦੀ ਪਾਈ ਹੋਈ ਸੀ । ਜ਼ਾਰ ਦੀ ਛਬੀ ਇਉਂ ਸੀ, ਇਕ ਕਦਮ ਅੱਗੇ ਕੁਝ ਵਧਿਆ ਹੋਇਆ ਹੈ, ਤੇ ਹੱਥ ਆਪਣੀ ਤਲਵਾਰ ਤੇ ਰਖਿਆ ਤਿਆਰ ਬਰ ਤਿਆਰ ਖੜਾ ਹੈ । ਤੇ ਕਮਰੇ ਦੀ ਸੱਜੀ ਨੁੱਕਰ ਵਿੱਚ ਈਸਾ ਮਸੀਹ ਦੀ ਤਸਵੀਰ ਸੀ । ਆਪਣਾ ਕੰਡਿਆਂ ਦਾ ਤਾਜ ਪਾਈ ਖੜਾ ਹੈ, ਤੇ ਉਸੇ ਪਾਸੇ ਸਰਕਾਰੀ ਵਕੀਲ ਦਾ ਡੈਸਕ ਟਿਕਾਇਆ ਹੋਇਆ ਸੀ । ਖੱਬੇ ਪਾਸੇ ਸਾਹਮਣੇ ਸਕੱਤਰ ਦਾ ਮੇਜ਼ ਸੀ, ਤੇ ਉਸ ਥਾਂ ਕੁਝ ਹੋਰ ਪਰੇ, ਪਬਲਿਕ ਵਾਲੇ ਪਾਸੇ ਇਕ ਔਕ ਦੀ ਲੱਕੜੀ ਦਾ ਜੰਗਲਾ ਸੀ । ਤੇ ਓਸ ਦੇ ਪਰੇ ਪਿੱਛੇ ਮੁਲਜ਼ਮਾਂ ਤੇ ਕੈਦੀਆਂ ਦੇ ਬਹਿਣ ਦਾ ਬੈਂਚ ਸੀ, ਜਿਹੜਾ੭੦