ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਕਟ ਤੀਜਾ: ਦ੍ਰਿਸ਼ ਪਹਿਲਾ (ਬੈਂਕੋ ਨੂੰ ਘੇਰੀ ਚੁੜੇਲਾਂ ਆਉਂਦੀਆਂ ਹਨ, ਉਸ ਦੀਆਂ ਅੱਖਾਂ ਮੂਹਰਿਓਂ ਲਾਲਟੈਨ ਘੁਮਾਂਦੀਆਂ ਹਨ। ਉਹ ਆਪਣੇ ਖਿਆਲਾਂ 'ਚ ਗੁੰਮ ਹੈ।) ਬੈਂਕੋ ਮੈਕਬਥ

ਮੈਕਬਥ ਤੂੰ ਤੇ ਸਭ ਹਾਸਿਲ ਕਰ ਲਿਐ। ਸੁਲਤਾਨ ਵੀ ਬਣ ਗਿਆ...ਉਨ੍ਹਾਂ ਭੂਤਨੀਆਂ ਦੇ ਕਹੇ ਮੁਤਾਬਕ, ਪਰ ਤੂੰ ਇੰਨਾ ਡਿੱਗ ਜਾਏਂਗਾ, ਇਹ ਤਾਂ ਮੈਂ ਸੋਚ ਵੀ ਨਹੀਂ ਸੀ ਸਕਦਾ। (ਕੰਬ ਜਾਂਦਾ ਹੈ) ਪਰ ਤੇਰੀ ਖੇਡ ਥੋੜ੍ਹੇ ਚਿਰੀ ਏ..ਤੇਰੀ ਔਲਾਦ ਵਾਰਿਸ ਨਹੀਂ ਹੋ ਸਕਦੀ। ਇਹ ਸੌਭਾਗ ਤਾਂ ਮੇਰਾ ਏ, ਬੱਚੇ ਤਾਂ ਮੇਰੇ ਈ ਬਾਦਸ਼ਾਹ ਹੋਣਗੇ . ਇੱਕ ਨਵਾਂ ਰਾਜ-ਵੰਸ਼। ਹਾਂ, ਭਵਿੱਖਬਾਣੀ ਤਾਂ ਇਹੋ ਸੀ। (ਸੋਚਦੇ ਹੋਏ। ਜੋ ਇਹ ਤੇਰੇ ਬਾਰੇ ਸੱਚ ਹੋ ਸਕਦੀ ਏ ਤਾਂ ਮੈਨੂੰ ਵੀ ਆਸਵੰਦ ਹੋਣਾ ਚਾਹੀਦਾ ਹੈ। ਹਾਂ-ਹਾਂ, ਕਿਉਂ ਨਹੀਂ! (ਸਿਰ ਝਟਕਦਾ ਹੈ) ਉਫ਼.ਇਹ ਸਭ ਕੀ ਚੱਲ ਰਿਹੈ ਮੇਰੀ ਖੋਪੜੀ 'ਚ! ਮੈਨੂੰ ਇੰਝ ਨਹੀਂ ਸੋਚਣਾ ਚਾਹੀਦਾ, ਹਰਗਿਜ਼ ਨਹੀਂ! (ਆਪਣੇ ਆਪ ਨਾਲ਼ ਜੂਝਦਾ ਹੋਇਆ ਹੰਭ ਜਾਂਦਾ ਹੈ ਤੇ ਸਾਹੋ-ਸਾਹੀ ਹੋ ਜਾਂਦਾ ਹੈ।) (ਸ਼ਾਹੀ ਸਾਜਾਂ ਦੀ ਆਵਾਜ਼ ਨਾਲ਼ ਮੈਕਬਬ ਦੇ ਟੋਲੇ ਦਾ ਪ੍ਰਵੇਸ਼ ਹੁੰਦਾ ਹੈ। (ਸ਼ੀ 'ਚ ਝੂਮਦਾ ਬੈਂਕੋ ਨੂੰ ਗਲ ਲਾਉਂਦਾ ਹੈ।) ਓ,, ਕੇ... ਮੇਰਾ ਯਾਰ! ਸਾਡਾ ਖਾਸ ਮਹਿਮਾਨ! ਨਹੀਂ-ਨਹੀਂ ਮੁੱਖ ਮਹਿਮਾਨ! ਲੇਡੀ ਮੈਕਬ: ਸੱਚੀਂ ਤੁਹਾਡੇ ਬਿਨਾਂ ਤਾਂ ਮਹਫ਼ਿਲ 'ਚ ਜਾਨ ਈ ਨਹੀਂ ਸੀ ਆਉਣੀ। ਹੁਣ ਕੁਝ ਰੰਗ ਬੱਝੇਗਾ। भैरब ਬੈਂਕ ਮੈਕਬਥ

ਬਹੁਤ ਵੱਡੇ ਜਸ਼ਨ ਦਾ ਬੰਦੋਬਸਤ ਐ ਤੇ ਖਾਸ ਸੱਦਾ ਏ ਤੇਰੇ ਲਈ..., ਮੇਰੇ ਵੱਲੋਂ (ਸੰਝਲਦੇ ਹੋਏ। ਮੇਰੀਆਂ ਸੇਵਾਵਾਂ ਦੇ ਪਰਛਾਵੇਂ ਵਾਂਗ ਤੁਹਾਡੇ ਨਾਲ਼ ਨੇ...ਇਹ ਬੰਧਨ ਅਟੁੱਟ ਨੇ। ਤੁਸੀਂ ਬਸ ਹੁਕਮ ਦਿਓ। ਅੱਜ ਸ਼ਾਮ ਕੋਈ ਹੋਰ ਰੁਝੇਵਾਂ ਤਾਂ ਨਹੀਂ ਨਾ? (ਬਿਲਕਦੇ ਹੋਏ। ਮੈਂ ਤਾਂ ਸਹੀ ਪਰ...

ਕਿਤੇ ਬਾਹਰ ਜਾ ਰਿਹੈਂ?

57 ਮੈਕਬਥ