ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰੌਸ  : ਮੈਂ ਤੇ ਅੱਖੀਂ ਵੇਖਿਆ ਸਭ!
ਬਜ਼ੁਰਗ  : ਉਹ ਮੈਕਡਫ਼ ਆ ਰਿਹੈ! ਚੱਲ ਉਸਤੋਂ ਪੁੱਛਦੇ ਆਂ ਖਬਰ-ਸਾਰ।
(ਮੈਕਡਫ਼ ਦਾ ਪ੍ਰਵੇਸ਼)
ਰੌਸ  : ਸੁਣਾ ਭਾਈ ਕੀ ਖਬਰ ਏ ਸੰਸਾਰ ਦੀ।
ਮੈਕਡਫ਼  : (ਦੁਖੀ) ਕਿਉਂ..ਤੂੰ ਦੇਖ ਤਾਂ ਰਿਹਾਂ ਸਭ
ਰੌਸ  : (ਝਿੱਥ ਪੈਂਦਾ) ਮੇਰਾ ਮਤਲਬ ਸੀ... ਕੋਈ ਸੂਹ ਲੱਗੀ।
(ਘੂਰਦੇ ਹੋਏ) ਹੱਤਿਆਰਿਆਂ ਨੂੰ ਤਾਂ ਮੈਕਬਥ ਨੇ ਮਾਰ ਈ ਦਿੱਤਾ, ਹੁਣ ਹੋਰ ਕੀ ਬਚਿਆ...?
ਰੌਸ  : ਪਰ ਉਨ੍ਹਾਂ ਨੇ ਖੱਟਿਆ ਕੀ?
ਮੈਕਡਫ਼  : ਹੋ ਸਕਦੈ ਉਨ੍ਹਾਂ ਨੂੰ ਕਿਸੇ ਨੇ ਲਾਲਚ ਦਿੱਤਾ ਹੋਵੇ। ਬਾਦਸ਼ਾਹ ਦੇ ਦੋਵੇਂ
ਪੁੱਤਰ ਵੀ ਤਾਂ ਗ਼ਾਇਬ ਨੇ। ਸ਼ੱਕ ਦੀ ਸੂਈ ਤਾਂ ਉਨ੍ਹਾਂ ਵੱਲ ਈ ਘੁੰਮਦੀ
ਏ।
ਰੌਸ  : ਇਹ ਤਾਂ ਹੋਰ ਵੀ ਅਣਹੋਣੀ ਏ..ਟਹਿਣੀਆਂ ਆਪਣੇ ਈ ਮੁੱਢ ਨੂੰ ਖਾਣ
ਲੱਗੀਆਂ।
ਬਜ਼ੁਰਗ  : ਹੂੰ..! ਰਾਜ-ਕਾਜ ਦਾ ਭਾਰ ਤਾਂ ਫੇਰ ਮੈਕਬਥ ਨੂੰ ਈ ਸਾਂਭਣਾ ਪਏਗਾ!
ਮੈਕਡਫ਼  : (ਟੋਂਹਦੀਆਂ ਨਜ਼ਰਾਂ ਨਾਲ਼ ਘੋਖਦੇ ਹੋਏ) ਹਾਂ। ਉਸਦੇ ਨਾਂ ਦਾ ਐਲਾਨ ਤਾਂ
ਹੋ ਵੀ ਚੁੱਕਾ। ਤਾਜਪੋਸ਼ੀ ਲਈ ਉਹ ਰਾਜਧਾਨੀ ਜਾ ਰਿਹੈ!
ਬਜ਼ੁਰਗ  : ਤੇ ਮਹਾਰਾਜ ਦੀ ਲਾਸ਼ ...
ਮੈਕਡਫ਼  : ਮ੍ਰਿਤਕ ਦੇਹ ਉਸਦੇ ਬਜ਼ੁਰਗਾਂ ਸੰਗ ਦਫ਼ਨਾ ਦਿੱਤੀ ਗਈ ਏ..ਉਹੀ
ਕਬਰਿਸਤਾਨ....
ਰੌਸ  : (ਉਤਸ਼ਾਹ ਨਾਲ) ਕੀ ਤੂੰ ਵੀ ਰਾਜਧਾਨੀ ਵੱਲ ਜਾ ਰਿਹੈ?
ਮੈਕਡਫ਼  : (ਨਰਮੀ ਨਾਲ) ਨਹੀਂ ਮਿੱਤਰ! ਮੈਨੂੰ ਤਾਂ ਕਿਤੇ ਹੋਰ ਹੀ ਜਾਣਾ ਪੈਣਾ!
ਰੌਸ  : (ਉਤਸ਼ਾਹ) ਹਾਂ-ਹਾਂ, ਠੀਕ ਐ ਮੈਂ ਤਾਂ ਜਾਵਾਂਗਾ।
ਮੈਕਡਫ਼  : (ਹੌਕਾ ਭਰਦਾ ਹੋਇਆ) ਖਾਹਿਸ਼ ਤਾਂ ਮੇਰੀ ਇਹੋ ਏ ਕਿ ਸਭ ਕੁਝ
ਠੀਕ-ਠਾਕ ਸੜ ਜਾਏਂ .. ਪਰ ਲੱਗਦਾ ਨਹੀਂ ਕਿ ਆਉਣ ਵਾਲਾ ਸਮਾਂ
ਸਾਨੂੰ ਰਾਸ ਆਏਗਾ!
ਰੌਸ  : (ਅਣਸੁਣੀ ਕਰਕੇ) ਚੰਗਾ ਬਜ਼ੁਰਗੋ! ਮੈਂ ਤਾਂ ਚਲਦਾਂ ਫੇਰ, ਖ਼ੁਦਾ
ਹਾਫ਼ਿਜ਼
ਬਜ਼ੁਰਗ  : ਰੱਬ ਤੇਰੇ ਅੰਗ-ਸੰਗ ਰਹੇ। (ਉਸਦੇ ਪਿੱਛੇ-ਪਿੱਛੋਂ ਜਾਂਦਾ ਹੈ।)
(ਰੌਸ ਅਤੇ ਬਜ਼ੁਰਗ ਕਾਹਲ਼ੀ 'ਚ ਆਪਣੀ ਲਾਲਟੈਨ ਉੱਥੇ ਈ ਛੱਡ ਜਾਂਦੇ

55/ਮੈਕਬਥ