ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਰ੍ਹਾਣਿਓਂ ਮਿਲੇ ਨੇ। (ਚੁੱਪੀ) ਜਦ ਬਾੜ ਈ ਖੇਤ ਨੂੰ ਖਾਣ ਲੱਗ ਜਾਏ
ਤਾਂ ਕਿਸਦਾ ਭਰੋਸਾ ਕੀਤਾ ਜਾ ਸਕਦੈ! ਮੈਨੂੰ ਲੱਗਦੈ ਉਹ ਨੀਮ-ਬੇਹੋਸ਼ੀ
ਦੀ ਹਾਲਤ ’ਚ ਸਨ!
ਮੈਕਬਥ  : ਮੈਂ ਆਪਣੇ ਗ਼ੁੱਸੇ ਨੂੰ ਰੋਕ ਨਹੀਂ ਸਕਿਆ। ਉਨ੍ਹਾਂ ਗ਼ੱਦਾਰਾਂ ਨੂੰ ਮੈਂ ਜਹੰਨੁਮ
ਰਸੀਦ ਕਰ ਦਿੱਤੇ।
ਮੈਕਡਫ਼  : (ਭੜਕ ਕੇ) ਕੀ...? ਇਹ ਤੂੰ ਕੀ ਕਹਿ ਰਿਹੈਂ?
ਮੈਕਬਥ  : ਚਾਂਦੀ ਵਾਂਗ ਚਮਕਦਾ ਉਨ੍ਹਾਂ ਦਾ ਸਰੀਰ... ਲੋਥ ਬਣਿਆ ਮੇਰੀਆਂ ਅੱਖਾਂ
ਦੇ ਸਾਹਮਣੇ ਪਿਆ... ਤੇ ਸੂਰਜ ਦੀਆਂ ਕਿਰਨਾਂ ਵਰਗਾ ਸੁਨਹਿਰੀ ਖ਼ੂਨ
ਪੈਰਾਂ ਹੇਠ...! ਥਾਂ-ਥਾਂ ਖੁੱਲ੍ਹੇ ਜ਼ਖਮ। ਜਿਵੇਂ ਕਿਸੇ ਨੇ ਵਿਸ਼ਵਾਸ ਦੀ ਪਿੱਠ
’ਚ ਛੁਰਾ ਘੋਪ ਦਿੱਤਾ ਹੋਵੇ। ਤੇ ਓਧਰ ਉਹ ਹਤਿਆਰੇ ਸ਼ਰਾਬ ਦੇ ਨਸ਼ੇ
’ਚ ਧੁੱਤ ਖੂਨ ’ਚ ਲਥਪਥ ਉਨ੍ਹਾਂ ਦੇ ਛੁਰੇ! ਕੌਣ ਰੋਕ ਸਕਦਾ ਸੀ ਆਪਣੇ
ਆਪ ਨੂੰ? (ਸਭ ਦੀਆਂ ਅੱਖਾਂ ’ਚ ਝਾਕਦੇ ਹੋਏ) ਜਿਸ ਦੀ ਛਾਤੀ ’ਚ
ਦਿਲ ਧੜਕਦੈ ਤੇ ਬਾਹਾਂ ’ਚ ਤਲਵਾਰ ਚੁੱਕਣ ਦੀ ਤਾਕਤ..ਉਸਨੂੰ
ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਤਾਂ ਹੱਕ ਹੈ।
ਲੇਡੀ ਮੈਕਬਬ  : ਉਫ਼! ਮੇਰਾ ਸਿਰ ਚਕਰਾ ਰਿਹੈ!
ਮੈਕਡਫ਼  : ਦੇਖੋ ਇਸਨੂੰ ਕੀ ਹੋ ਗਿਐ!
(ਮੈਕਬਥ ਤੇ ਨਿਊਨੇਕਸ ਉਸਨੂੰ ਬਾਹਰ ਲੈ ਕੇ ਜਾਂਦੇ ਹਨ।)
(ਯੁਵਰਾਜ ਛੋਟੇ ਸ਼ਹਿਜ਼ਾਦੇ ਨੂੰ ਇੱਕ ਪਾਸੇ ਲੈ ਜਾ ਕੇ ਕਹਿੰਦਾ ਹੈ।_
ਮੈਲਕਮ  : ਅਸੀਂ ਚੁੱਪ ਕਿਉਂ ਹਾਂ। ਸਾਡਾ ਤਾਂ ਸਭ ਕੁਝ ਉੱਜੜ ਗਿਆ ਤੇ ਅਸੀਂ
ਇਉਂ ਖੜ੍ਹੇ ਆਂ ਜ਼ੁਬਾਨ ਨੂੰ ਜਿੰਦਾ ਮਾਰੀ!
ਸ਼ਹਿਜ਼ਾਦਾ  : ਕਿਹਾ ਵੀ ਕੀ ਜਾ ਸਕਦੈ! ਇਹ ਵੇਲ਼ਾ ਹੰਝੂ ਵਹਾਉਣ ਦਾ ਨਹੀਂ! ਚਾਰੇ
ਪਾਸੇ ਖ਼ਤਰਾ, ਖਵਰੇ ਮੌਤ ਕਿਹੜੇ ਖੁੰਝੇ ਲੁਕੀ ਸਾਡੀ ਰਾਹ ਦੇਖ ਰਹੀ
ਹੋਵੇ! ਛੇਤੀ ਤੋਂ ਛੇਤੀ ਸਾਨੂੰ ਏਥੋਂ ਨਿਕਲ ਜਾਣਾ ਚਾਹੀਦੈ।
ਮੈਲਕਮ  : ਠੀਕ ਕਹਿ ਰਿਹੈਂ ਤੂੰ ... ਵੇਲਾ ਕੀਰਨੇ ਪਾਉਂਣ ਦਾ ਨਹੀਂ, ਦੁੱਖ ਨੂੰ ਪੀ
ਜਾਣ ਦਾ ਹੈ।
(ਬੈਂਕੋ ਉਨ੍ਹਾਂ ਦੇ ਨੇੜੇ ਆਉਂਦਾ ਹੈ। ਉਹ ਚੁੱਪ ਹੋ ਜਾਂਦੇ ਹਨ।)
ਬੈਂਕੋ  : ਯੁਵਰਾਜ ਮੇਰੇ ਖਿਆਲ ’ਚ ਸਾਨੂੰ ਵੀ ਕੰਪੜੇ ਬਦਲ ਲੈਣੇ ਚਾਹੀਦੇ ਹਨ,
ਨੰਗੇ ਪਿੰਡੇ ਠੰਡ ਲੱਗਣ ਦਾ ਵੀ ਡਰ ਹੈ।...ਤੇ ਮੁੜ ਇਕੱਠੇ ਹੋ ਕੇ ਇਸ
ਪਿਰਤ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ, ਜਿਸਨੇ ਸਭ ਨੂੰ ਹਿਲਾ
ਕੇ ਰੱਖ ਦਿੱਤਾ ਹੈ। ਡਰ ਤੇ ਝਿਝਕ ਨੇ ਸਾਡੇ ਮਨਾਂ ਨੂੰ ਜਕੜ ਲਿਐ। ਪਰ

52/ਮੈਕਬਥ